ਜਲੰਧਰ, 20 ਜੂਨ (ਪੰਜਾਬ ਟਾਇਮਜ਼ ਬਿਊਰੋ)-ਐਮ.ਜੀ.ਐਨ. ਕਾਲਜ ਆਫ ਐਜੂਕੇਸ਼ਨ ਵਿਖੇ ਕਾਲਜ ਦੇ ਐਨ.ਐਸ.ਐਸ.ਵਲੰਟੀਅਰਜ਼ ਵਲੋਂ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਮੌਕੇ ਭਾਰਤੀ ਯੋਗ ਸੰਸਥਾਨ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀਮਤੀ ਕਮਲ ਵਧਵਾ ਅਤੇ ਸ੍ਰੀਮਤੀ ਸੰਗੀਤਾ ਨੇ ਜਿੱਥੇ ਯੋਗ ਦਾ ਸਾਡੇ ਸਭ ਦੇ ਜੀਵਨ ਵਿਚ ਕੀ ਅਹਿਮ ਰੋਲ ਹੋ ਸਕਦਾ ਹੈ, ਬਾਰੇ ਭਰਪੂਰ ਚਰਚਾ ਕੀਤੀ, ਉਥੇ ਉਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਹੁਤ ਸਾਰੇ ਯੋਗ ਆਸਣ ਦੀ ਜਾਣਕਾਰੀ ਵੀ ਦਿੱਤੀ। ਅੱਜ ਦੇ ਸਮਾਗਮ ਵਿਚ ਯੋਗ ਦੇ ਐਸੇ ਆਸਣਾਂ ਦਾ ਵਧੇਰੇ ਜਿਕਰ ਕੀਤਾ ਗਿਆ ਜਿਸ ਨਾਲ ਮਨ ਦੀ ਇਕਾਗਰਤਾ ਵੱਧਦੀ ਹੈ। ਮਨ ਦੀ ਇਕਾਗਰਤਾ ਦੋਹਾਂ ਪੱਖਾਂ ਤੋਂ ਬਹੁਤ ਮਹੱਤਵਪੂਰਨ ਹੈ, ਅਧਿਆਪਕਾਂ ਦੇ ਪੱਖ ਤੋਂ ਅਤੇ ਵਿਦਿਆਰਥੀਆਂ ਦੇ ਪੱਖ ਤੋਂ ਵੀ। ਉਨਾਂ ਕਿਹਾ ਕਿ ਅਜਿਹੇ ਆਸਣਾਂ ਨੂੰ ਜੀਵਨ ਵਿਚ ਅਪਣਾਉਣ ਨਾਲ ਪੜ੍ਹਣ ਪੜਾਉਣ ਪ੍ਰਕਿਰਿਆ ਨੂੰ ਹੋਰ ਵੀ ਬੇਹਤਰ ਕੀਤਾ ਜਾ ਸਕਦਾ ਹੈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੇ ਵੱਧ ਚੜ ਕੇ ਹਿੱਸਾ ਲਿਆ। ਪ੍ਰਿੰਸੀਪਲ ਸ੍ਰੀਮਤੀ ਨੀਲੂ ਝਾਂਜੀ ਨੇ ਭਾਵੀ ਅਧਿਆਪਕਾਂ ਲਈ ਐਸੇ ਯੋਗ ਸ਼ਿਵਰ ਲਗਾਉਂਦੇ ਰਹਿਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਇਹ ਸਾਰਾ ਪ੍ਰੋਗਰਾਮ ਸ੍ਰੀਮਤੀ ਗੀਤਾਂਜਲੀ ਦੀ ਦੇਖ-ਰੇਖ ਵਿਚ ਕੀਤਾ ਗਿਆ। ਇਸ ਮੌਕੇ ਡਾ.ਮਿਹਰਬਾਨ ਸਿੰਘ, ਸ੍ਰੀਮਤੀ ਸ਼ਿਵਾਨੀ ਗੁਲਾਟੀ, ਸ੍ਰੀਮਤੀ ਗੀਤਾਂਜਲੀ ਮਿਤੂ, ਮਿਸ ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।
ਐਮ.ਜੀ.ਐਨ. ਕਾਲਜ ਆਫ਼ ਐਜੂਕੇਸ਼ਨ ਵਿਖੇ ‘ਯੋਗ ਦਿਵਸ’ ਮਨਾਇਆ



