Skip to content
Independent perspectives. Global stories.
BREAKING

ਹਰੇਕ ਤੰਦਰੁਸਤ ਵਿਅਕਤੀ ਆਪਣੀ ਜ਼ਿਦਗੀ ’ਚ ਨਿਰੰਤਰ ਖੂਨਦਾਨ ਕਰੇ : ਪ੍ਰਿਤਪਾਲ ਸਿੰਘ

Share this story

ਬੋਹਾ, 20 ਜੂਨ (ਸੰਤੋਖ ਸਾਗਰ)-ਪਿੰਡ ਆਲਮਪੁਰ ਮੰਦਰਾਂ ਵਿਖੇ ਸਮਾਜਸੇਵੀ ਸੰਸਥਾ ਠਬੇਗਮਪੁਰਾ ਵੈਲਫੇਅਰ ਸੁਸਾਇਟੀ(ਰਜਿ:) ਵੱਲੋਂ ਸਿਵਲ ਬਲੱਡ ਬੈਂਕ ਮਾਨਸਾ ਦੇ ਸਹਿਯੋਗ ਨਾਲ ਸ਼ਹੀਦਾ ਦੇ ਸਿਰਤਾਜ ਪੰਚਮ ਪਾਤਸਾਹ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਵੈ-ਇਛੁਕ ਖੂਨਦਾਨ ਸ੍ਰੀ ਗੁਰੁ ਰਵਿਦਾਸ ਧਰਮਸ਼ਾਲਾ ਵਿਖੇ ਲਗਾਇਆ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਥਾਣਾ ਬੋਹਾ ਦੇ ਐਸ.ਐਚ.ਓ.ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਕੀਤਾ ਅਤੇ ਇਸ ਕੈਂਪ ਦੀ ਪ੍ਰਧਾਨਗੀ ਸਮਾਜ ਸੇਵੀ ਸ੍ਰ: ਕੁਲਵੰਤ ਸਿੰਘ ਸਿੱਧੂ ਏ.ਐਸ.ਆਈ ਥਾਣਾ ਬੋਹਾ ਨੇ ਕੀਤੀ।ਇਸ ਮੌਕੇ ਐਸ.ਐਚ.ਓ.ਸ੍ਰ:ਪ੍ਰਿਤਪਾਲ ਸਿੰਘ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਅਤੇ ਮਹਾਨਦਾਨ ਹੈ ਹਰੇਕ ਤੰਦਰੁਸਤ ਵਿਆਕਤੀ ਆਪਣੀ ਜਿੰਦਗੀ ਵਿੱਵ ਨਿਰੰਤਰ ਖੂਨਦਾਨ ਕਰੇ ਅਤੇ ਆਪਣੀ ਹਰੇਕ ਖੁਸੀ ਅਤੇ ਗਮੀ ਦੇ ਮੌਕੇ ਤੇ ਪੌਦੇ ਲਗਾਕੇ ਉਸਦਾ ਪਾਲਣ ਪੋਸਣ ਕਰੇ ਇਹ ਸਭ ਤੋਂ ਵੱਡੇ ਮਹਾਨ ਕਾਰਜ ਹਨ।ਖੂਨਦਾਨ ਕਰਨ ਨਾਲ ਕਿਸੇ ਲੋੜਵੰਦ ਵਿਆਕਤੀ ਦੀ ਜਿੰਦਗੀ ਬਚਾਈ ਜਾ ਸਕਦੀ ਹੈ ਅਤੇ ਪੌਦੇ ਲਾਉਣ ਨਾਲ ਵਾਤਾਵਰਨ ਨੂੰ ਗੰਦਲਾ ਹੋਣੋ ਬਚਾਇਆ ਜਾ ਸਕਦਾ ਹੈ।ਇਸ ਮੌਕੇ ਸਵੈ ਇੱਛੁਕ ਖੂਨਦਾਨੀਆਂ ਵੱਲੋਂ 43 ਯੁਨਿੰਟ ਖੂਨਦਾਨ ਕੀਤਾ ਗਿਆ।ਇਸ ਮੌਕੇ ਸਮੂਹ ੂਖੂਨਦਾਨੀਆਂ ਨੂੰ ਸੁਸਾਇਟੀ ਦੀ ਤਰਫੋਂ ਐਸ.ਐਚ.ਓ.ਸ੍ਰ:ਪ੍ਰਿਤਪਾਲ ਸਿੰਘ ਅਤੇ ਸ੍ਰ: ਕੁਲਵੰਤ ਸਿੰਘ ਸਿੱਧੂ ਏ.ਐਸ.ਆਈ ਥਾਣਾ ਬੋਹਾ ਨੇ ਸਨਮਾਨ ਪੱਤਰ ਅਤੇ ਇੱਕ-ਇੱਕ ਪੌਦਾ ਦੇਕੇ ਸਨਮਾਨਿਤ ਕੀਤਾ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਤਰਸੇਮ ਸਿੰਘ ਜਨਾਗਲ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਚੰਗੇ ਲੋਕਾਂ ਦੇ ਸਹਿਯੋਗ ਦੇ ਨਾਲ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਜਾਰੀ ਹਨ ਅਤੇ ਅੱਗੇ ਤੋਂ ਵੀ ਸਮਾਜ ਸੇਵੀ ਸੱਜਣਾਂ ਦੇ ਸਹਿਯੋਗ ਨਾਲ ਅਜਿਹੇ ਕਾਰਜ ਕਰਦੇ ਰਹਾਂਗੇ।ਇਸ ਕੈਂਪ ਨੂੰ ਸਫਲ ਬਨਾਉਣ ਵਿੱਚ ਹੋਰਨਾਂ ਤੋਂ ਇਲਾਵਾ ਸੁਸਾਇਟੀ ਦੇ ਸ੍ਰਪਰਸ਼ਤ ਜਗਸੀਰ ਸਿੰਘ, ਖਜਾਨਚੀ ਹਰਦੇਵ ਸਿੰਘ, ਸੁੱਖਾ ਨੰਬਰਦਾਰ, ਪ੍ਰੇਮ ਸਿੰਘ, ਜਗਤਾਰ ਪੇਂਟਰ, ਦਵਿੰਦਰ ਸਿੰਘ, ਗਾਂਧੀ ਸਿੰਘ, ਗੱਗੀ ਸਿੰਘ, ਜਗਸੀਰ ਸਿੰਘ, ਅਵਤਾਰ ਸਿੰਘ, ਬੂਟਾ ਸਿੰਘ, ਹਰੀਪਾਲ ਸਿੰਘ, ਤਰਸੇਮ ਮੰਢਾਲੀ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ।

WRITTEN BY