ਨਵੀਂ ਦਿਲੀ- ਜੰਮੂ ਕਸ਼ਮੀਰ ’ਚ ਬੀ.ਜੇ.ਪੀ-ਪੀ.ਡੀ.ਪੀ ਗਠਜੋੜ ਟੁਟਣ ਦੇ ਬਾਅਦ ਕਾਂਗਰਸ ਨੇਤਾ ਗੁਲਾਮ ਨਬੀ ਆਜਾਦ ਨੇ ਕਿਹਾ ਕਿ ਪੀ.ਡੀ.ਪੀ-ਬੀ.ਜੇ.ਪੀ ਸਰਕਾਰ ਦੌਰਾਨ ਸਭ ਤੋਂ ਜ਼ਿਆਦਾ ਜੰਗਬੰਦੀ ਦੀ ਉਲੰਘਣਾ ਹੋਈ ਅਤੇ ਸਭ ਤੋਂ ਜ਼ਿਆਦਾ ਜਵਾਨ ਸ਼ਹੀਦ ਹੋਏ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਨੂੰ ਕੇਂਦਰ ਨੇ ਬਰਬਾਦ ਕਰ ਦਿਤਾ ਹੈ। ਬੀ.ਜੇ.ਪੀ ਨੇ ਆਪਣੀ ਗਲਤੀ ਮੰਨ ਲਈ ਹੈ। ਪੀ.ਡੀ.ਪੀ ਨਾਲ ਸਰਕਾਰ ਬਣਾਉਣ ਨੂੰ ਲੈ ਕੇ ਗੁਲਾਬ ਨਬੀ ਆਜਾਦ ਨੇ ਕਿਹਾ ਪੀ.ਡੀ.ਪੀ ਨਾਲ ਸਰਕਾਰ ਬਣਾਉਣ ਦਾ ਸਵਾਲ ਪੈਦਾ ਨਹੀਂ ਹੁੰਦਾ। ਗੁਲਾਮ ਨਬੀ ਆਜਾਦ ਨੇ ਕਿਹਾ ਕਿ ਕਸ਼ਮੀਰ ਨੂੰ ਬੰਧਕ ਬਣਾ ਦਿਤਾ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਹਿਲ ਨਹੀਂ ਕਰੇਗੀ।ਆਜਾਦ ਨੇ ਬਿਆਨ ਦਿੰਦੇ ਹੋਏ ਕਿਹਾ ਕਿ ਗੁਨਾਹ ਬੀ.ਜੇ.ਪੀ ਨੇ ਕੀਤੇ ਅਤੇ ਇਲਜ਼ਾਮ ਪੀ.ਡੀ.ਪੀ ‘ਤੇ ਲਗਾਏ।



