ਰੂਪਨਗਰ, 19 ਜੂਨ (ਲਾਡੀ ਖਾਬੜਾ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਅਜ ਰੂਪਨਗਰ ਜ਼ਿਲ੍ਹੇ ਦੇ ਘਨੌਲੀ ਕਸਬੇ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵਾਹਨਾਂ ਉਤੇ ਲਗਾਏ ਗਏ ਪ੍ਰੈਸ਼ਰ ਹਾਰਨ ਹਟਾਉਣ ਸਬੰਧੀ ਇਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬੋਰਡ ਦੇ ਇਕ ਅਧਿਕਾਰੀ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਜੋ ਜਿਮੇਵਾਰੀ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਗਾਈ ਗਈ ਹੈ, ਉਸਦੀ ਪਾਲਣਾ ਹਿਤ ਬੋਰਡ ਵਲੋਂ ਵਖ ਵਖ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਜਿਸ ਅਧੀਨ ਅਜ ਸ਼ੋਰ ਪ੍ਰਦੂਸ਼ਣ ਨੂੰ ਠਲ ਪਾਉਣ ਦੇ ਮਕਸਦ ਨਾਲ ਵਾਹਨਾਂ ਤੋਂ ਪ੍ਰੈਸ਼ਰ ਹਾਰਨ ਉਤਾਰਣ ਲਈ ਇਹ ਵਿਸ਼ੇਸ਼ ਨਾਕਾ ਲਗਾਇਆ ਗਿਆ ਸੀ।ਇਸ ਨਾਕੇ ਦੌਰਾਨ 60 ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਤਿੰਨ ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਪ੍ਰੈਸ਼ਰ ਹਾਰਨ ਉਤਾਰੇ ਗਏ। ਜ਼ਿਨ੍ਹਾਂ ਦੇ ਨੰਬਰ ਪੀ.ਬੀ. 02 ਬੀ.ਐਨ. 9934 (ਬਸ), ਸੀ.ਐਚ. 01 ਟੀ.ਏ. 0248 (ਟਰਕ) ਅਤੇ ਪੀ.ਬੀ. 07 ਬੀ.ਜੀ. 3852 (ਬਸ)। ਇਸ ਤੋਂ ਇਲਾਵਾ ਚਾਰ ਅਜਿਹੇ ਪ੍ਰੈ?ਸ਼ਰ ਹਾਰਨ ਵੀ ਵਾਹਨਾ ਤੋਂ ਉਤਾਰੇ ਗਏ ਜੋ ਕਿ ਕੰਮ ਨਹੀਂ ਸੀ ਕਰਦੇ।ਅੱਜ ਦੀ ਇਸ ਕਾਰਵਾਈ ਦੀ ਅਗਵਾਈ ਇੰਜੀ: ਗੁਰਿੰਦਰਪਾਲ ਸਿੰਘ ਏ.ਈ.ਈ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਕੀਤੀ ਗਈ।ਇਸ ਮੌਕੇ ਉਨ੍ਹਾਂ ਨਾਲ ਏ.ਐਸ.ਆਈ. ਬਲਵੀਰ ਸਿੰਘ ਟਰੈਫਿਕ ਪੁਲਿਸ ਵੀ ਹਾਜ਼ਰ ਸਨ।
ਰੂਪਨਗਰ ’ਚ ‘ਮਿਸ਼ਨ ਤੰਦਰੁਸਤ’ ਪੰਜਾਬ ਅਧੀਨ ਵਾਹਨਾਂ ਤੋਂ ਪ੍ਰੈਸ਼ਰ ਹਾਰਨ ਉਤਾਰੇ



