ਗੱਠਜੋੜ ਨਹੀਂ, ਲੱਠਬੰਧਨ ਦਾ ਵਕਤ ਹੈ : ਲਾਲੂ

image ਨਵੀਂ ਦਿੱਲੀ / ਪਟਨਾ, 1 ਮਾਰਚ (ਪੰਜਾਬ ਟਾਇਮਜ਼ ਬਿਊਰੋ) – ਬਿਹਾਰ ’ਚ ਲਾਲੂ ਦੀ ਆਰਜੇਡੀ ਤੇ ਕਾਂਗਰਸ ਦਾ ਗੱਠਜੋੜ ਖ਼ਤਰੇ ’ਚ ਪੈਂਦਾ ਦਿੱਖ ਰਿਹਾ ਹੈ। ਸੂਤਰਾਂ ਦੇ ਮੁਤਾਬਕ ਸੀਟਾਂ ਦੇ ਬਟਵਾਰੇ ਨੂੰ ਲੈ ਕੇ ਕਾਂਗਰਸ ਤੇ ਰਾਜਦ ’ਚ ਗੱਲ ਨਾ ਬਣਨ ਤੋਂ ਬਾਅਦ ਬਿਨਾ ਸੀਟਾਂ ਦੇ ਸਮਝੌਤੇ ਦੇ ਹੀ ਲਾਲੂ ਯਾਦਵ ਸ਼ੁੱਕਰਵਾਰ ਨੂੰ ਦਿੱਲੀ ਤੋਂ ਪਟਨਾ ਪਰਤ ਗਏ। ਸੂਤਰ ਦੱਸਦੇ ਹਨ ਕਿ ਲਾਲੂ ਪ੍ਰਸਾਦ ਯਾਦਵ ਨੇ ਕਾਂਗਰਸ ਨਾਲ ਖੁੱਲ੍ਹਕੇ ਆਪਣੀ ਨਰਾਜ਼ਗੀ ਜਤਾਈ ਹੈ। ਉਸ ਤੋਂ ਬਾਅਦ ਲਾਲੂ ਨੇ ਮੀਡੀਆ ਨੂੰ ਦੋ ਟੁਕ ਕਿਹਾ ਕਿ ਹੁਣ ਗੱਠਜੋੜ ਨਹੀਂ, ਲੱਠਬੰਧਨ ਦਾ ਸਮਾਂ ਹੈ। ਲਾਲੂ ਪ੍ਰਸਾਦ ਯਾਦਵ ਨੇ ਆਪਣੇ ਅੰਦਾਜ ਵਿੱਚ ਜਾਹਰ ਕੀਤਾ ਹੈ ਕਿ ਹੁਣ ਫੇਸਬੁਕ ਤੇ ਟਵਿਟਰ ਨਾਲ ਗੱਲ ਨਹੀਂ ਹੋਵੇਗੀ। ਲਾਲੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਹੁਣ ਬਿਹਾਰ ਦੀਆਂ ਸਾਰੀਆਂ 40 ਸੀਟਾਂ ’ਤੇ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਲਾਲੂ ਨੇ ਪਟਨਾ ’ਚ ਕਿਹਾ ਹੈ ਕਿ ਹੁਣ ਗੱਠਜੋੜ ਦਾ ਨਹੀਂ, ਸਗੋਂ ਇਕੱਲੇ ਚੋਣ ਲੜਨ ਦੀ ਤਿਆਰੀ ਦਾ ਵਕਤ ਹੈ।

Send this to a friend