ਅੰਮ੍ਰਿਤਸਰ, 18 ਜੂਨ (ਪੰਜਾਬ ਟਾਇਮਜ਼ ਬਿਊਰੋ)- ਇੱਥੋਂ ਨੇੜੇ ਖਲਚੀਆਂ ਵਿਖੇ ਸੋਮਵਾਰ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ।ਅੰਮ੍ਰਿਤਸਰ ਤੋਂ ਦਿਲੀ ਜਾ ਰਹੀ ਇਕ ਐਸਯੂਵੀ ਕਾਰ ਇੱਕ ਢਾਬੇ ਸਾਹਮਣੇ ਸੜਕ ’ਤੇ ਪਾਰਕ ਕੀਤੇ ਟਰਾਲੇ ਦੇ ਪਿੱਛੇ ਜਾ ਟਕਰਾਈ। ਹਾਈਵੇਅ ’ਤੇ ਵਾਪਰਿਆ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ’ਚ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਦੋ ਬੱਚੇ ਵੀ ਸ਼ਾਮਲ ਹਨ। ਇੱਕ ਤਿਨ ਸਾਲਾ ਬੱਚਾ ਗੰਭੀਰ ਜ਼ਖਮੀ ਹੈ। ਮ੍ਰਿਤਕ ਦਿੱਲੀ ਦੇ ਉਤਮ ਨਗਰ ਇਲਾਕੇ ਦੇ ਰਹਿਣ ਵਾਲੇ ਸਨ।
ਅੰਮ੍ਰਿਤਸਰ ਵਿਖੇ ਭਿਆਨਕ ਸੜਕ ਹਾਦਸੇ ’ਚ 7 ਦੀ ਮੌਤ



