Skip to content
Independent perspectives. Global stories.
BREAKING

ਪਤੀ ਵੱਲੋਂ ਪਤਨੀ ਦਾ ਕਤਲ ਘਰੋਂ ਗਿਆ ਸੀ ਰਾਸ਼ਨ ਲੈਣ, ਪੀ ਲਈ ਸ਼ਰਾਬ

Share this story

ਮਾਛੀਵਾੜਾ ਸਾਹਿਬ, 18 ਜੂਨ (ਭਵਨੇਸ਼ ਖੇੜਾ)- ਬਿਹਾਰ ਸੂਬੇ ’ਚ ਸ਼ਰਾਬਬੰਦੀ ਹੋਣ ਕਾਰਨ ਇਨੀ ਦਿਨੀ ਜਿਹੜੇ ਝੋਨੇ ਦੇ ਸੀਜ਼ਨ ਦੇ ਦੌਰਾਨ ਮਜ਼ਦੂਰ ਆ ਰਹੇ ਹਨ ਉਹ ਕੰਮ ਤੇ ਥਾਂ ਟਿਕਾਣਾ ਬਾਅਦ ‘ਚ ਲਭਦੇ ਹਨ ਪਹਿਲਾਂ ਸ਼ਰਾਬ ਦੇ ਠੇਕੇ ਵਲ ਨੂੰ ਸ਼ਰਾਬ ਪੀਣ ਲਈ ਭਜ ਰਹੇ ਹਨ। ਅਜਿਹਾ ਹੀ ਇਕ ਮਾਮਲਾ ਚਾਰ ਦਿਨ ਪਹਿਲਾਂ ਇਸ ਇਲਾਕੇ ‘ਚ ਆਏ ਪਰਵਾਸੀ ਮਜ਼ਦੂਰ ਦੇ ਕਾਰੇ ਤੋਂ ਪਤਾ ਲਗਦਾ ਹੈ। ਜਿਹੜਾ ਕਿ ਬੀਤੀ ਰਾਤ ਆਪਣੇ ਘਰ ਤੋਂ ਘਰ ਦੇ ਰਾਸ਼ਨ ਲਈ ਪੈਸੇ ਲੈ ਕੇ ਪਿੰਡ ਤੋਂ ਖਰੀਦਦਾਰੀ ਕਰਨ ਗਿਆ ਪਰ ਉਸ ਨੇ ਘਰ ਦਾ ਰਾਸ਼ਨ ਖਰੀਦਣ ਦੀ ਬਜਾਏ ਸ਼ਰਾਬ ਪੀਣ ਨੂੰ ਪਹਿਲ ਦਿਤੀ। ਜਦੋਂ ਉਹ ਸ਼ਰਾਬੀ ਹਾਲਤ ‘ਚ ਘਰ ਵਾਪਸ ਪਹੁੰਚਿਆ ਤਾਂ ਪਤਨੀ ਵਲੋਂ ਰਾਸ਼ਨ ਪੁਛਣ ਤੇ ਉਸਨੇ ਗੁਸੇ ‘ਚ ਆ ਕੇ ਡਾਗਾਂ ਨਾਲ ਆਪਣੀ ਪਤਨੀ ਦਾ ਕਤਲ ਕਰ ਦਿਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਥਾਣੇ ਦੇ ਤਹਿਤ ਪੈਂਦੇ ਪਿੰਡ ਜੁਲਫਗੜ• ਵਿਚ ਚਾਰ ਕੁ ਦਿਨ ਪਹਿਲਾਂ ਇਕ ਪਰਵਾਸੀ ਮਜ਼ਦੂਰ ਸੰਤੋਸ਼ ਜਿਹੜਾ ਕਿ ਆਪਣੀ ਪਤਨੀ ਗੀਤਾ ਤੇ ਦੋ ਛੋਟੇ ਛੋਟੇ ਬਚਿਆਂ ਸਮੇਤ ਆ ਕੇ ਕਿਸਾਨ ਸੇਵਾ ਸਿੰਘ ਦੇ ਖੇਤਾਂ ‘ਚ ਸਥਿਤ ਮੋਟਰ ‘ਤੇ ਆ ਕੇ ਰਹਿਣ ਲਗਾ। ਬੀਤੀ ਰਾਤ ਜਦੋਂ ਉਹ ਆਪਣੇ ਕਮਰੇ ਤੋਂ ਝੜੋਦੀ ਅਡੇ ਤੋਂ ਘਰ ਵਾਸਤੇ ਰਾਸ਼ਨ ਲੈਣ ਲਈ ਗਿਆ ਸੀ ਤਾਂ ਉਸ ਨੇ ਰਾਸ਼ਨ ਵਾਲੇ ਪੈਸਿਆਂ ਦੀ ਸ਼ਰਾਬ ਪੀ ਲਈ। ਜਦੋਂ ਦੇਰ ਰਾਤ ਉਹ ਸ਼ਰਾਬੀ ਹਾਲਤ ‘ਚ ਆਪਣੇ ਖੇਤਾਂ ਸਥਿਤ ਡੇਰੇ ‘ਚ ਪਹੁੰਚਿਆ ਤਾਂ ਪਤਨੀ ਨੇ ਉਸ ਨੂੰ ਰਾਸ਼ਨ ਬਾਰੇ ਪੁਛਿਆ ਤੇ ਸ਼ਰਾਬ ਪੀਣ ਕਾਰਨ ਉਸ ਨੂੰ ਮਾੜਾ ਚੰਗਾ ਵੀ ਬੋਲਿਆ। ਜਿਸ ਕਾਰਨ ਇਹ ਸ਼ਰਾਬੀ ਗੁਸੇ ‘ਚ ਤੈਅਸ਼ ‘ਚ ਆ ਗਿਆ ਤੇ ਉਥੇ ਮੋਟਰ ਤੇ ਪਈ ਡਾਂਗ ਚੁਕ ਲਈ ਤੇ ਪਤਨੀ ਦੀ ਬੇ ਰਹਿਮੀ ਨਾਲ ਕੁਟਾਈ ਕਰਨ ਲਗਾ ਜਿਸ ਦੌਰਾਨ ਉਸ ਦੇ ਸਿਰ ‘ਚ ਗਹਿਰੀਆਂ ਸਟਾਂ ਲਗੀਆਂ ਤੇ ਉਸ ਦੀ ਮੌਤ ਹੋ ਗਈ। ਪਤਨੀ ਨੂੰ ਮ੍ਰਿਤਕ ਦੇਖਦਿਆਂ ਇਹ ਵਿਅਕਤੀ ਆਪਣੇ ਦੋਨੋ ਬਚਿਆਂ ਨੂੰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਖੇਤ ਮਾਲਕ ਵਲੋਂ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿਤੀ ਗਈ ਤੇ ਦੂਸਰੇ ਪਾਸੇ ਥਾਣਾ ਮਾਛੀਵਾੜਾ ਮੁਖੀ ਸੁਰਿੰਦਰਪਾਲ ਸਿੰਘ ਵਲੋਂ ਕ?ਤਲ ਦੀ ਵਾਰਦਾਤ ਤੋਂ ਬਾਅਦ ਤੁਰੰਤ ਚੌਕਸੀ ਵਰਤਦਿਆਂ ਕੁਝ ਘੰਟਿਆਂ ਚ ਮੁਲਾਜਮ ਸੰਤੋਸ਼ ਜੋ ਕਿ ਆਪਣੇ 2 ਬਚਿਆਂ ਸਮੇਤ ਫ਼ਰਾਰ ਹੋ ਗਿਆ ਸੀ , ਨੂੰ ਦਬੋਚ ਲਿਆ ਹੈ ਪੁਲਿਸ ਵਲੋਂ ਮੁਲਾਜਮ ਸੰਤੋਸ਼ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੇ ਹੈ ਤੇ ਉਸਨੇ ਇਹ ਕ?ਤਲ ਕਿਹੜੇ ਹਾਲਤ ਤੇ ਕਿਸ ਤਰਾਂ ਕੀਤਾ ਇਸਦਾ ਖੁਲਾਸਾ ਪੁਲਿਸ ਭਲਕੇ ਕਰ ਸਕਦੀ ਹੈ।

WRITTEN BY