ਕੈਬਨਿਟ ਵੱਲੋਂ ਸਿਹਤ ਖੇਤਰ ’ਚ ਖੋਜ ਲਈ 597 ਕਰੋੜ ਰੁਪਏ ਦੀ ਸਕੀਮ ਪ੍ਰਵਾਨ

ਨਵੀਂ ਦਿੱਲੀ 28 ਫਰਵਰੀ (ਪੀ.ਟੀ.)- ਆਰਥਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਸਿਹਤ ਖੇਤਰ ’ਚ ਨਿਪੁੰਨ ਖੋਜ ਅਧਿਕਾਰੀਆਂ ਦੀ ਇਕ ਇਕਾਈ ਬਣਾਉਣ ਸਬੰਧੀ ਸਿਹਤ ਮੰਤਰਾਲੇ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ। 597 ਕਰੋੜ ਰੁਪਏ ਦੀ ਇਸ ਸਕੀਮ ਦਾ ਉਦੇਸ਼ ਪ੍ਰਮੁੱਖ ਕੌਮੀ ਤੇ ਕੌਮਾਂਤਰੀ ਸੰਸਥਾਵਾਂ ’ਚ ਸਿਹਤ ਖੋਜ ਦੇ ਤਰਜੀਹੀ ਖੇਤਰਾਂ ‘ਚ ਹੋਰਨਾਂ ਤੋਂ ਇਲਾਵਾ ਮੈਡੀਕਲ ਕਾਲਜਾਂ ਦੇ ਅਧਿਆਪਕਾਂ, ਵਿਗਿਆਨੀਆਂ ਨੂੰ ਮੁਹਾਰਤ ਹਾਸਲ ਕਰਵਾਉਣ ਵਾਸਤੇ ਸਿਖਲਾਈ ਦੇ ਘੇਰੇ ‘ਚ ਲੈਣਾ ਹੈ। ਇਸ ਤੋਂ ਇਲਾਵਾ ਇਸ ਸਕੀਮ ਦਾ ਮੰਤਵ ਕੌਮੀ ਤੇ ਸਥਾਨਕ ਗੰਭੀਰ ਸਿਹਤ ਸਮਸਿਆਵਾਂ ਦੇ ਹੱਲ ਲਈ ਖੋਜ ਪ੍ਰਾਜੈਕਟਾਂ ਲਈ ਸਿਖਾਂਦਰੂਆਂ ਨੂੰ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਦੀ ਮਦਦ ਕਰਨਾ ਹੈ।

Send this to a friend