ਚੰਡੀਗੜ੍ਹ, 28 ਫਰਵਰੀ (ਪੀ.ਟੀ.)-ਪੰਜਾਬ ਸਰਕਾਰ ਨੇ ਡਿਪਟੀ ਕਾਨੂੰਨੀ ਮਸ਼ੀਰ (ਐਲ.ਆਰ) ਅਤੇ ਡਿਪਟੀ ਸਕੱਤਰ ਸ਼੍ਰੀ ਰਣਜੀਤ ਸਿੰਘ, ਸਹਾਇਕ ਕਾਨੂੰਨੀ ਮਸ਼ੀਰ ਸ਼੍ਰੀ ਨਰਿੰਦਰ ਚੌਧਰੀ ਅਤੇ ਸ਼੍ਰੀ ਸੋਹਣ ਲਾਲ ਸੁਪਰਡੰਟ ਲੀਗਲ ਨੂੰ ਪਦਉਨਤ ਕਰਕੇ ਜਾਇੰਟ ਐਲ.ਆਰ. ਅਤੇ ਜਾਇੰਟ ਸਕੱਤਰ, ਡਿਪਟੀ ਐਲ.ਆਰ. ਅਤੇ ਡਿਪਟੀ ਸਕੱਤਰ ਅਤੇ ਸਹਾਇਕ ਐਲ.ਆਰ. ਬਣਾਇਆ ਹੈ। ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਦੇ ਇੱਕ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਿੰਨਾਂ ਪਦਉਨਤ ਕੀਤੇ ਗਏ ਅਧਿਕਾਰੀਆਂ ਨੇ ਆਪੋ ਆਪਣੇ ਅਹੁਦੇ ਸੰਭਾਲ ਲਏ ਹਨ।