ਕੇਂਦਰ ਸਰਕਾਰ ਵੱਲੋਂ 80 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਡੀ.ਏ. ’ਚ 10 ਫੀਸਦੀ ਵਾਧਾ

image ਨਵੀਂ ਦਿੱਲੀ, 28 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਯੂਪੀਏ ਸਰਕਾਰ ਨੇ ਜਾਂਦੇ-ਜਾਂਦੇ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ ਦਿੱਤਾ ਹੈ। ਮਹਿੰਗਾਈ ਭੱਤਾ 10 ਫੀਸਦੀ ਵਧਾ ਦਿੱਤਾ ਗਿਆ ਹੈ। ਸਾਰੇ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 90 ਫੀਸਦੀ ਤੋਂ ਵਧਾਕੇ 100 ਫੀਸਦੀ ਕਰ ਦਿੱਤਾ ਹੈ। ਇਸ ’ਚੋਂ ਅੱਧਾ ਹਿੱਸਾ ਮੁਲਾਜ਼ਮ ਦੀ ਮੂਲ ਤਨਖਾਹ ਨਾਲ ਜੋੜ ਦਿੱਤਾ ਜਾਵੇਗਾ। ਇਸਤੋਂ 50 ਲੱਖ ਕੇਂਦਰੀ ਮੁਲਾਜ਼ਮਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ। ਉਥੇ ਹੀ 30 ਲੱਖ ਪੈਨਸ਼ਨ ਧਾਰਕਾਂ ਨੂੰ ਵੀ ਫਾਇਦਾ ਹੋਵੇਗਾ। ਇਸਤੋਂ ਪਹਿਲਾਂ ਸਰਕਾਰ ਨੇ ਪਿਛਲੇ ਸਾਲ ਸਤੰਬਰ ’ਚ ਮਹਿੰਗਾਈ ਭੱਤੇ ’ਚ 10 ਫ਼ੀਸਦੀ ਵਾਧੇ ਦੀ ਘੋਸ਼ਣਾ ਕੀਤੀ ਸੀ, ਜੋ ਕਿ 1 ਜੁਲਾਈ 2013 ਤੋਂ ਲਾਗੂ ਹੋ ਗਿਆ। ਅਗਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਅਚਾਰ ਸਹਿੰਤਾ ਇੱਕ-ਦੋ ਹਫ਼ਤੇ ’ਚ ਲਾਗੂ ਹੋਣ

ਦੀ ਸੰਭਾਵਨਾ ਹੈ। ਸਰਕਾਰ ਮਹਿੰਗਾਈ ਭੱਤੇ ’ਚ ਹੁਣ ਜੋ ਵਾਧੇ ਦੀ ਘੋਸ਼ਣਾ ਕਰੇਗੀ ਉਹ ਇੱਕ ਜਨਵਰੀ 2014 ਤੋਂ ਲਾਗੂ ਹੋਵੇਗਾ।

Send this to a friend