ਰਾਹੁਲ ਨੂੰ ਚੰਗਾ ਨਹੀਂ ਲੱਗਾ ਮੋਦੀ ਨੂੰ ਨਾਪੁੰਸਕ ਕਿਹਾ ਜਾਣਾ

image ਨਵੀਂ ਦਿੱਲੀ-ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਨਾਪੁੰਸਕ ਦੱਸਣ ਵਾਲੇ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ  ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਬਾਰੇ ਖੁਰਸ਼ੀਦ ਦੀ ਉਸ ਟਿੱਪਣੀ ਬਾਰੇ ਵਿੱਚ ਅੱਜ ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਮੋਦੀ ਵਿਰੱਧ ਸਲਮਾਨ ਖੁਰਸ਼ੀਦ ਦੇ ਬਿਆਨ ਦੀ ਭਾਸ਼ਾ ਮੈਨੂੰ ਠੀਕ ਨਹੀਂ ਲੱਗੀ। ਰਾਹੁਲ ਇਸ ਤੋਂ ਪਹਿਲਾਂ ਕਾਂਗਰਸ ਲੀਡਰਾਂ ਨੂੰ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਵਿਰੋਧੀ ਰਾਜਨੇਤਾਵਾਂ ਬਾਰੇ ਟਿੱਪਣੀ ਕਰਦੇ ਸਮੇਂ ਭਾਸ਼ਾ ’ਤੇ ਕੰਟਰੋਲ ਰੱਖਣਾ ਚਾਹੀਦਾ ਹੈ।

Send this to a friend