ਨਵੀਂ ਦਿੱਲੀ, 27 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਆਮ ਆਦਮੀ ਪਾਰਟੀ ਨੇ ਲੋਕਸਭਾ ਚੋਣ ਲਈ ਆਪਣੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਈਸਟ ਦਿੱਲੀ ਤੋਂ ਰਾਜਮੋਹਨ ਗਾਂਧੀ ਦਾ ਨਾਮ ਵੀ ਸ਼ਾਮਿਲ ਹੈ। ਵਿਦਿਸ਼ਾ ਮੱਧ ਪ੍ਰਦੇਸ਼ ਤੋਂ ਬੀਜੇਪੀ ਦੀ ਨੇਤਾ ਸੁਸ਼ਮਾ ਸਵਰਾਜ ਖਿਲਾਫ ਬੀ.ਐਸ ਰਾਜਪੂਤ ਨੂੰ ਟਿਕਟ ਦਿੱਤਾ ਗਿਆ । ਉਥੇ ਹੀ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਬੇਟੇ ਦਪਿੰਦਰ ਹੁੱਡਾ ਖਿਲਾਫ ਰੋਹਤਕ ਤੋਂ ਨਵੀਨ ਜੈਹਿੰਦ ਨੂੰ ਟਿਕਟ ਮਿਲਿਆ ਹੈ। ਆਪ ਨੇ ਕੁਲ 30 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਉਮੀਦਵਾਰਾਂ ਦੀ ਸੂਚੀ ਇਸ ਤਰ੍ਹਾਂ ਹੈ। ਪੂਰਬੀ ਦਿੱਲੀ (ਦਿੱਲੀ) ਤੋਂ ਰਾਜਮੋਹਨ ਗਾਂਧੀ, ਜੂਨਾਗੜ (ਗੁਜਰਾਤ) ਤੋਂ ਸ਼ੇਖਰ ਅਤੁੱਲ ਭਾਈ, ਹਰਿਆਣਾ ਦੇ ਕੁਰੁਕਸ਼ੇਤਰ ਤੋਂ ਬਲਵਿੰਦਰ ਕੌਰ, ਸਿਰਸਾ ਤੋਂ ਪੂਨਮ ਚੰਦ ਰੱਤੀ, ਰੋਹਤਕ ਤੋਂ ਨਵੀਨ ਜੈਹਿੰਦ, ਹਿਸਾਰ ਤੋਂ ਜਗਦੀਸ਼ ਸਿੰਘ, ਸੋਨੀਪਤ ਤੋਂ ਜੈ ਸਿੰਘ ਠੇਕੇਦਾਰ, ਕਾਂਗੜਾ (ਹਿਮਾਚਲ ਪ੍ਰਦੇਸ਼) ਤੋਂ ਰਾਜਨ ਸੁਸ਼ਾਂਤ, ਮਹਾਰਾਸ਼ਟਰ
ਦੇ ਅਮਰਾਵਤੀ ਤੋਂ ਭਾਵਨਾ ਵੀਰੇਨ, ਸਾਂਗਲੀ ਤੋਂ ਡਾ. ਸਮੀਨਾ ਖਾਨ, ਮਾਵਲ ਤੋਂ ਮਾਰੁਤੀ ਭਾਪਕਰ, ਚੰਦਰਪੁਰ ਤੋਂ ਆਹੂਤੀ ਰਾਵ, ਸੋਲਾਪੁਰ ਤੋਂ ਲਲਿਤ ਬੱਬਰ, ਔਰੰਗਾਬਾਦ ਤੋਂ ਸੁਭਾਸ਼ ਲੋਮਟੇ, ਬੀਡ ਤੋਂ ਅਣੀ ਸ੍ਰੀ ਕਿਸ਼ਨ, ਠਾਣੇ ਤੋਂ ਸੰਜੀਵ ਸਾਹਨੀ, ਜਾਲਨਾ ਤੋਂ ਦਲੀਪ ਮਸਕੇ, ਗੋਂਜਿਆ ਤੋਂ ਪ੍ਰਸ਼ਾਂਤ ਮਿਸ਼ਰਾ, ਮੱਧ ਪ੍ਰਦੇਸ਼ ਦੇ ਉੱਜੈਨ ਤੋਂ ਅਨਿਤਾ ਹਿੰਡੋਲਿਆ, ਖਰਗੌਨ ਤੋਂ ਕੈਲਾਸ਼, ਜਬਲਪੁਰ ਤੋਂ ਕੈਪਟਨ ਅਬਦੁਲ ਨਾਸਿਰ, ਮੰਦਸੌਰ ਤੋਂ ਪਾਰਸ ਸਕਲੇਜਾ, ਵਿਦਿਸ਼ਾ ਤੋਂ ਬੀਐਸ ਰਾਜਪੂਤ, ਸ਼੍ਰੀਨਗਰ (ਜੰਮੂ – ਕਸ਼ਮੀਰ) ਤੋਂ ਡਾ. ਰਜਾ ਮੁਜੱਫਰ ਭੱਟ, ਮਾਂਡਲਾ (ਮੱਧ ਪ੍ਰਦੇਸ਼) ਤੋਂ ਖੁਮਨ ਸਿੰਘ ਅਰਮੋ, ਪਟਿਆਲਾ (ਪੰਜਾਬ) ਤੋਂ ਡਾ. ਧਰਮਵੀਰ ਗਾਂਧੀ, ਸੀਕਰ (ਰਾਜਸਥਾਨ) ਤੋਂ ਮੇਜਰ ਸੁਰਿੰਦਰ ਕੁਮਾਰ ਪੁਨੀਆ, ਕੋਟਾ (ਰਾਜਸਥਾਨ) ਤੋਂ ਅਸ਼ੋਕ ਕੁਮਾਰ ਜੈਨ, ਝੂੰਝਨੁ (ਰਾਜਸਥਾਨ) ਤੋਂ ਰਾਜ ਕਾਦਯਾਨ, ਅਲਮੋੜਾ (ਉਤਰਾਖੰਡ) ਤੋਂ ਹਰੀਸ਼ ਚੰਦਰ ਨੂੰ ਟਿਕਟ ਦਿੱਤੀ ਗਈ ਹੈ।