ਸਪੇਨ ਦੀ ਸੰਸਦ ’ਚ ਨੰਗੀਆਂ ਤਸਵੀਰਾਂ ਦੇਖ ਰਿਹਾ ਸੀ ਨੇਤਾ

ਬਾਰਸੀਲੋਨਾ, 27 ਫਰਵਰੀ (ਪੀ.ਟੀ.)-ਦੁਨੀਆ ਭਰ ਦੇ ਵੱਡੇ-ਵੱਡੇ ਨੇਤਾਵਾਂ ਨੂੰ ਕਈ ਵਾਰ ਆਪਣੀਆਂ ਹਰਕਤਾਂ ਕਾਰਨ ਲੋਕਾਂ ਦੀਆਂ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪਿਆ ਹੈ। ਕੁੱਝ ਸਮਾਂ ਪਹਿਲਾਂ ਕਰਨਾਟਕ ਵਿਧਾਨ ਸਭਾ ਵਿ¤ਚ ਕੁੱਝ ਨੇਤਾ ਅਸ਼ਲੀਲ ਫਿਲਮ ਦੇਖਦੇ ਹੋਏ ਕੈਮਰੇ ਵਿਚ ਕੈਦ ਹੋ ਗਏ ਸਨ, ਜਿਸ ਤੋਂ ਬਾਅਦ ਕਾਫੀ ਵਿਵਾਦ ਖੜ੍ਹਾ ਹੋਇਆ। ਪਰ ਹੁਣ ਇਕ ਅਜਿਹਾ ਹੀ ਮਾਮਲਾ ਸਪੇਨ ਵਿਚ ਸਾਹਮਣੇ ਆਇਆ ਹੈ, ਜਿਥੇ ਇ¤ਕ ਰਾਜਨੇਤਾ ਦੀ ਫੋਟੋ ਨੂੰ ਟਵਿਟਰ ਉ¤ਤੇ ਜ¤ਮ ਕੇ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਉ¤ਤੇ ਚੁਟਕੀਆਂ ਵੀ ਲੈ ਰਹੇ ਹਨ। ਇਸ ਫੋਟੋ ਵਿ¤ਚ ਨੇਤਾ ਨੂੰ ਇ¤ਕ ਮੈਗਜੀਨ ਵਿ¤ਚ ਨਗਨ ਤਸਵੀਰ ਵੇਖਦੇ ਹੋਏ ਦਿਖਾਇਆ ਗਿਆ ਹੈ। ਇਹ ਮਾਮਲਾ ਉਸ ਸਮੇਂ ਦਾ ਹੈ ਜਦੋਂ ਸਪੇਨ ਦੀ ਸੰਸਦ ਵਿ¤ਚ ਬਹਿਸ ਚੱਲ ਰਹੀ ਸੀ, ਤ¤ਦ 71 ਸਾਲ ਦੇ ਨੇਤਾ ਮਿਗੁਲ ਐਂਜੇਲ ਰੇਵਿਲਾ ਇ¤ਕ ਮੈਗਜੀਨ ਵੇਖ ਰਹੇ ਸਨ ਅਤੇ ਮੈਗਜੀਨ ਵਿ¤ਚ ਜੋ ਪੰਨਾ ਉਨ੍ਹਾਂ ਖੋਲ੍ਹਿਆ ਹੋਇਆ ਸੀ

, ਉਸ ਉ¤ਤੇ ਇ¤ਕ ਗਿਟਾਰ ਵਜਾ ਰਹੀ ਨਗਨ ਮੁਟਿਆਰ ਨਜ਼ਰ ਆ ਰਹੀ ਸੀ ਅਤੇ ਜਿਸ ਮੈਗਜੀਨ ਨੂੰ ਨੇਤਾ ਜੀ ਇੰਨ੍ਹੇ ਧਿਆਨ ਨਾਲ ਦੇਖ ਰਹੇ ਸਨ, ਉਸ ਦਾ ਨਾਮ ਹੈ ‘ਇੰਟਰਵਿਊ’। ਇਸ ਮੈਗਜੀਨ ਵਿ¤ਚ ਅਕਸਰ ਖੂਬਸੂਰਤ ਲੜਕੀਆਂ ਅਤੇ ਮਾਡਲਸ ਦੀਆਂ ਤਸਵੀਰਾਂ ਛਪਦੀਆਂ ਹਨ।

Send this to a friend