ਪੰਜ ਸਾਥੀਆਂ ਨੂੰ ਮਾਰਕੇ ਜਵਾਨ ਨੇ ਕੀਤੀ ਖੁਦਕੁਸ਼ੀ

ਜੰਮੂ, 27 ਫਰਵਰੀ (ਪੀ.ਟੀ.)-ਕਸ਼ਮੀਰ ਦੇ ਗਾਂਦਰਬਲ ਜਿਲ੍ਹੇ ਦੇ ਮਾਨਸਬਲ ਆਰਮੀ ਕੈਂਪ ਵਿ¤ਚ ਫੌਜ ਦੇ ਇੱਕ ਜਵਾਨ ਨੇ ਪੰਜ ਜਵਾਨਾਂ ਦੀ ਹ¤ਤਿਆ ਕਰ ਦਿ¤ਤੀ।  ਪੰਜ ਜਵਾਨਾਂ ਦੀ ਹ¤ਤਿਆ ਤੋਂ ਬਾਅਦ ਜਵਾਨ ਨੇ ਵੀ ਖੁਦਕੁਸ਼ੀ ਕਰ ਲਈ। ਮਾਰੇ ਗਏ ਸਾਰੇ ਜਵਾਨ 13 ਰਾਸ਼ਟਰੀ ਰਾਇਫਲਸ ਦੇ ਸਨ। ਫੌਜ ਦੇ ਅਧਿਕਾਰੀ ਮੁਤਾਬਕ ਇਸ ਮਾਮਲੇ ਵਿ¤ਚ ਜਾਂਚ ਦੇ ਆਦੇਸ਼ ਦੇ ਦਿ¤ਤੇ ਗਏ ਹਨ। ਫੌਜ ਦੇ ਮੁਤਾਬਕ ਇਹ ਘਟਨਾ 26 ਅਤੇ 27 ਫਰਵਰੀ ਦੀ ਰਾਤ ਨੂੰ ਹੋਈ। ਹਾਲੇ ਤ¤ਕ ਇਹ ਪਤਾ ਨਹੀਂ ਚ¤ਲ ਪਾਇਆ ਹੈ ਕਿ ਜਵਾਨ ਨੇ ਇਸ ਘਟਨਾ ਨੂੰ ਕਿਉਂ ਅੰਜਾਮ ਦਿ¤ਤਾ। ਜਾਂਚ ਤੋਂ ਬਾਅਦ ਹੀ ਸਾਫ਼ ਹੋ ਪਾਵੇਗਾ ਕਿ ਕੀ ਜਵਾਨਾਂ ਵਿਚਾਲੇ ਕੋਈ ਲੜਾਈ ਹੋਈ ਸੀ ਜਾਂ ਕੋਈ ਹੋਰ ਵਜ੍ਹਾ ਸੀ।

Send this to a friend