ਬੁਢਲਾਡਾ, 4 ਜੂਨ (ਚਹਿਲ)- ਬਾਅਦ ਦੁਪਿਹਰ ਫਿਰੋਜਪੁਰ ਤੋਂ ਦਿੱਲੀ ਨੂੰ ਜਾਣ ਵਾਲੀ ਪੈਸੰਜਰ ਰੇਲ ਗੱਡੀ ਹੇਠ ਆ ਜਾਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪਰ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਸੁਦਾਗਰ ਸਿੰਘ ਅਨੁਸਾਰ ਅੱਜ ਬਾਅਦ ਦੁਪਿਹਰ 4 ਵਜੇ ਦੇ ਕਰੀਬ ਪੈਸੇਜਰ ਗੱਡੀ ਦੇ ਬੁਢਲਾਡਾ ਰੇਲਵੇ ਸਟੇਸ਼ਨ ਤੋਂ ਗੁਜਰਨ ਤੋਂ ਕੁਝ ਸਮੇਂ ਬਾਅਦ ਪੁਲਿਸ ਨੂੰ ਸੂਚਨਾਂ ਮਿਲੀ ਕਿ ਸ਼ਹਿਰ ਦੇ ਕੁਲਾਣਾ ਅਤੇ ਕਲੀਪੁਰ ਫਾਟਕਾਂ ਦੇ ਵਿਚਕਾਰ ਇੱਕ ਨੌਜਵਾਨ ਗੱਡੀ ਹੇਠ ਆ ਗਿਆ ਹੈ ,ਜਿਸ ਨੂੰ ਮੌਕੇ ਤੇ ਜਾ ਕੇ ਦੇਖਿਆਂ ਤਾਂ ਉਸ ਦੀ ਮੌਤ ਹੋ ਚੁੱਕੀ ਸੀ , ਉਸਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਜਾਂਚ ਕਰਨ ਤੇ ਉਸਦੀ ਸ਼ਨਾਖਤ ਰਾਜਿੰਦਰ ਕੁਮਾਰ ਮੌਜੀ (38) ਪੁੱਤਰ ਰਾਮ ਸਰੂਪ ਵਾਸੀ ਵਾਰਡ ਨੰਬਰ 5 ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਿਛੇ ਵਿਧਵਾ ਪਤਨੀ ਅਤੇ 10 ਸਾਲਾ ਬੇਟੀ ਛੱਡ ਗਿਆ ਹੈ।
ਰੇਲ ਗੱਡੀ ਹੇਠਾਂ ਆ ਜਾਣ ਕਾਰਨ ਨੌਜਵਾਨ ਦੀ ਮੌਤ



