Skip to content
Independent perspectives. Global stories.
BREAKING

ਪਾਕਿ ਰੇਂਜਰਜ਼ ਵੱਲੋਂ ਗੋਲੀਬੰਦੀ ਦੀ ਮੁੜ ਉਲੰਘਣਾ-2 ਜਵਾਨ ਸ਼ਹੀਦ

Share this story

ਗੋਲੀਬਾਰੀ ਤੋਂ ਬਾਅਦ ਵੀ ਲੋਕਾਂ ਦੇ ਹੌਂਸਲੇ ਬੁਲੰਦ : ਆਈ.ਜੀ.ਪੀ.


ਸ੍ਰੀਨਗਰ, – ਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ’ਚ ਪਾਕਿਸਤਾਨ ਰੇਂਜਰਜ਼ ਵ¤ਲੋਂ ਕੀਤੀ ਭਾਰੀ ਗੋਲੀਬਾਰੀ ਦੌਰਾਨ ਬੀਐਸਐਫ ਦੇ 2 ਜਵਾਨ ਸ਼ਹੀਦ ਹੋ ਗਏ ਜਦਕਿ 11 ਆਮ ਨਾਗਰਿਕ ਵੀ ਜ਼ਖਮੀ ਹੋ ਗਏ।ਜ਼ਖਮੀਆਂ ’ਚੋਂ ਇਕ ਮਹਿਲਾ ਕਾਂਸਟੇਬਲ ਵੀ ਹੈ।ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵ¤ਲੋਂ ਸਨਾਇਪਰ ਗੰਨਾ ਨਾਲ ਆਮ ਲੋਕਾਂ ਅਤੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਾਕਿਸਤਾਨ ਦੀ ਗੋਲੀਬਾਰੀ ਦਾ ਭਾਰਤ ਵ¤ਲੋਂ ਵੀ ਮੂੰਹਤੋੜ ਜਵਾਬ ਦਿ¤ਤਾ ਜਾ ਰਿਹਾ ਹੈ।
ਪਾਕਿਸਤਾਨ ਵ¤ਲੋਂ ਜੰਮੂ-ਕਸ਼ਮੀਰ ’ਚ ਲਗਾਤਾਰ ਕੀਤੀ ਜਾ ਰਹੀ ਗੋਲੀਬਾਰੀ ਤੋਂ ਬਾਅਦ ਜੰਮੂ ਦੇ ਆਈ.ਜੀ.ਪੀ. ਐਸ.ਡੀ ਸਿੰਘ ਦਾ ਕਹਿਣਾ ਹੈ ਕਿ ਅਸੀਂ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਕਿਹਾ ਕਿ ਗੋਲੀਬਾਰੀ ‘ਚ 13 ਨਾਗਰਿਕ ਜ਼ਖਮੀ ਹੋਏ ਹਨ, ਪਰ ਫਿਰ ਵੀ ਲੋਕਾਂ ਦਾ ਹੌਂਸਲਾ ਬੁਲੰਦ ਹੈ। ਐਸ.ਡੀ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸੰਵੇਦਨਸ਼ੀਲ ਇਲਾਕਿਆਂ ਨੂੰ ਖਾਲੀ ਕਰਾਉਣ ਦੀ ਪੂਰੀ ਤਿਆਰੀ ਕਰ ਲਈ ਹੈ।
ਇੱਥੇ ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਇਸ ਸਾਲ 908 ਵਾਰ ਗੋਲੀਬੰਦੀ ਦੀ ਉਲੰਘਣਾ ਹੋ ਚੁੱਕੀ ਹੈ। ਇਸ ਦੌਰਾਨ ਭਾਰਤੀ ਫੌਜ ਦੇ 20 ਜਵਾਨਾਂ ਸਮੇਤ 45 ਨਾਗਰਿਕ ਜਾਨਾਂ ਗਵਾ ਚੁੱਕੇ ਹਨ। ਪਾਕਿਸਤਾਨ ਅਤੇ ਭਾਰਤ ਦਰਮਿਆਨ 4 ਦਿਨ ਪਹਿਲਾਂ ਪਿਛਲੇ ਹਫਤੇ ਡੀਜੀਐਮਓ ਪੱਧਰ ਦੀ ਗੱਲਬਾਤ ਹੋਈ ਸੀ। ਇਸ ਗੱਲਬਾਦ ਦੌਰਾਨ ਦੋਵੇਂ ਦੇਸ਼ਾਂ ਨੇ ਸਰਹੱਦ ’ਤੇ ਸ਼ਾਂਤੀ ਕਾਇਮ ਰੱਖਣ ਦੀ ਸਹਿਮਤੀ ਬਣਾਈ ਸੀ, ਪ੍ਰੰਤੂ ਪਾਕਿਸਤਾਨ ਇਸ ’ਤੇ ਕਾਇਮ ਨਹੀਂ ਰਿਹਾ।

WRITTEN BY