ਦਸ ਸਾਲਾਂ ’ਚ 51 ਹਜ਼ਾਰ ਨਵੇਂ ਹਸਪਤਾਲ ਖੋਲ੍ਹੇ ਗਏ

ਨਵੀਂ ਦਿੱਲੀ, 26 ਫਰਵਰੀ (ਪੀ.ਟੀ.)- ਕੌਮੀ ਪੇਂਡੂ ਸਿਹਤ ਮਿਸ਼ਨ ਨਾਲ ਦੇਸ਼ ਵਿੱਚ ਸਿਹਤ ਢਾਂਚੇ ਦੀ ਮਜ਼ਬੂਤੀ ਦੇ ਨਾਲ ਨਾਲ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਵਿੱਚ ਵੀ ਮਦਦ ਮਿਲੀ ਹੈ। ਪਿਛਲੇ ਦਸ ਸਾਲਾਂ ਵਿੱਚ ਜ਼ਿਲ੍ਹਾ ਪੱਧਰ ਤੋਂ ਇਲਾਵਾ ਸਬ ਸੈਂਟਰ, ਮੁੱਢਲੇ ਸਿਹਤ ਕੇਂਦਰ ਤੇ ਸਮੂਹਿਕ ਸਿਹਤ ਕੇਂਦਰ ਖੋਲ੍ਹਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਮਿਸ਼ਨ ਹੇਠ ਪਿਛਲੇ ਦਸ ਸਾਲਾਂ ਵਿੱਚ 51 ਹਜ਼ਾਰ ਨਵੇਂ ਹਸਪਤਾਲ ਖੋਲ੍ਹੇ ਗਏ ਹਨ। ਯੂ ਪੀ ਏ ਸਰਕਾਰ ਦੇ ਪਹਿਲੇ ਕਾਰਜਕਾਲ 2004 ਤੋਂ 2009 ਦਰਮਿਆਨ 18 ਹਜ਼ਾਰ ਹਸਪਤਾਲ ਤੇ ਸਿਹਤ ਕੇਂਦਰ ਖੋਲ੍ਹੇ ਗਏ ਅਤੇ 2009 ਮਗਰੋਂ ਯੂ ਪੀ ਏ ਸਰਕਾਰ ਦੇ ਦੂਜੇ ਕਾਰਜਕਾਲ ਦੌਰਾਨ ਹੁਣ ਤੱਕ 33 ਹਜ਼ਾਰ ਹਸਪਤਾਲ ਹੋਰ ਖੋਲ੍ਹੇ ਜਾ ਚੁੱਕੇ ਹਨ। ਕੇਂਦਰ ਸਰਕਾਰ ਵੱਲੋਂ ਕੌਮੀ ਪੇਂਡੂ ਸਿਹਤ ਮਿਸ਼ਨ ਹੇਠ ਸਿਹਤ ਢਾਂਚੇ ਦੀ ਮਜ਼ਬੂਤੀ ਵਾਸਤੇ ਰਾਜਾਂ ਤੇ ਕੇਂਦਰ ਪ੍ਰਬੰਧਕ ਪ੍ਰਦੇਸ਼ਾਂ ਨੂੰ ਇੱਕ ਲੱਖ ਦਸ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਰਕਮ ਦਿੱਤੀ ਜਾ ਚੁੱਕੀ ਹੈ।

Send this to a friend