Skip to content
Independent perspectives. Global stories.
BREAKING

ਸ਼ਹਿਰੀ ਬੇਘਰੇ ਮਜ਼ਦੂਰ ਯੂਨੀਅਨ ਵਲੋ ਰੋਸ ਰੈਲੀ

Share this story

ਬਟਾਲਾ, 16 ਜੁਲਾਈ (ਸਰਵਣ ਸਿੰਘ ਘੁਮਾਣ, ਸੰਧੂ) ਅੱਜ ਸ਼ਹਿਰੀ ਬੇਘਰੇ ਮਜ਼ਦੂਰ ਯੂਨੀਅਨ ਬਟਾਲਾ ਹੈੱਡ ਆਫਿਸ ਦੀ ਇੱਕ ਰੋਸ ਰੈਲੀ ਸਤੀ ਲਕਸ਼ਮੀ ਦੇਵੀ ਸਮਾਧ ਪਾਰਕ ਵਿਖੇ ਪੰਜਾਬ ਪ੍ਰਧਾਨ ਸ੍ਰੀ ਮਨਜੀਤ ਰਾਜ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਸਰਵਜਨਕ ਸਕੱਤਰ ਨਿਰਮਲਜੀਤ ਕੌਰ ਵਾਇਸ਼ ਪ੍ਰਧਾਨ ਰਾਜ ਕੁਮਾਰ, ਪਿਆਰਾ ਲਾਲ, ਜੋਗਿੰਦਰ ਪਾਲ, ਰਾਜ ਪਾਲ, ਰਾਮ ਮੂਰਤੀ, ਆਦਿ ਮੈਬਰਾਂ ਨੂੰ ਸੰਬੋਧਨ ਕੀਤਾ ।ਰੈਲੀ ਨੂੰ ਸਬੋਧਨ ਕਰਦਿਆਂ ਪੰਜਾਬ ਪ੍ਰਧਾਨ ਮਨਜੀਤ ਰਾਜ ਨੇ ਪੰਜਾਬ ਸਰਕਾਰ ਦੀ ਗਲਤ ਨੀਤੀ ਦੀ ਨਿੰਦਾ ਕਰਦੇ ਹੋਏ ਸਰਕਾਰ ਨਿਕੰਮੀ ਹੈ ਸਭ ਸੂਬਿਆਂ ਨਾਲੋਂ ਕਿਤੇ ਇਹ ਸਰਕਾਰ ਪੰਜ ਵਿੱਚ ਵਿਕਾਸ ਕਰ ਰਹੀ ਹੈ ਤੇ ਸਰਕਾਰ ਨੇ ਸ਼ਰਮ ਦੀ ਹੱਦ ਇੰਨੀ ਜਿਆਦਾ ਕਰ ਛੱਡੀ ਹੈ ਕਿ ਝੂਠ ਬੋਲ.ਬੋਲਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ । ਇਹ ਰਾਜ ਨਹੀ ਸੇਵਾ ਦਾ ਨਾਅਰਾ ਦੇ ਵਾਲੀ ਸਰਕਾਰ ਰਾਜ ਲੋਕਾਂ ਨੂੰ ਗੁਲਾਮ ਬਣਾਕੇ ਕਰ ਰਹੀ ਹੈ । ਮੰਗ ਸਰਕਾਰ ਪੂਰੀ ਨਹੀ ਕਰ ਰਹੀ ਜੇ ਹੁਣ ਸਾਰੀ ਮੰਗ ਵੱਲ ਜ਼ਲਦੀ ਧਿਆਨ ਨਹੀ ਦਿੱਤਾ ਗਿਆ ਤਾਂ ਮੁੱਖ ਮੰਤਰੀ ਦੇ ਪੁਤਲੇ ਫੂਕੇ ਜਾਣਗੇ ਤੇ ਰੋਸ ਧਰਨੇ ਤੇ ਚੱਕੇ ਜਾਮ ਕੀਤੇ ਜਾਣਗੇ । ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ ।

WRITTEN BY