ਇਸ ਸੈਸ਼ਨ ਤੋਂ ਐਮ.ਐਸ.ਸੀ. ਜੋਆਲਜੀ ਤੇ ਐਮ.ਸੀ.ਏ. ਲ਼ੇਟਰਲ ਐਂਟਰੀ ਦੋ ਨਵੇਂ ਕੋਰਸ ਸ਼ੁਰੂ ਕੀਤੇ : ਡਾਇਰੈਕਟਰ/ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ
ਫਤਹਿਗੜ੍ਹ ਸਾਹਿਬ, 31 ਮਈ- ਮਾਤਾ ਗੁਜਰੀ ਕਾਲਜ ਵੱਲੋਂ ਅਕਾਦਮਿਕ ਸੈਸ਼ਨ 2018-19 ਦੇ ਦਾਖਲਿਆਂ ਦੀ ਪ੍ਰਕਿਰਿਆ ਦੌਰਾਨ ਵਿਦਿਆਰਥੀਆਂ ਅਤੇ ਮਾਪਿਆਂ ਦੀ ਸਹੂਲਤ ਲਈ ਕਾਲਜ ਵਿਖੇ ਵਾਤਾਨੂਕੂਲਿਤ ਦਾਖਲਾ ਸੂਚਨਾ ਕੇਂਦਰ ਸਥਾਪਿਤ ਕੀਤਾ ਗਿਆ ਹੈ।
ਡਾਇਰੈਕਟਰ/ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਕਾਲਜ ਵਿਖੇ 28 ਪੋਸਟ ਗ੍ਰੈਜੁਏਟ ਅਤੇ 21 ਅੰਡਰ ਗ੍ਰੈਜੁਏਟ ਕੋਰਸ ਸਫਲਤਾਪੂਰਵਕ ਚਲ ਰਹੇ ਹਨ ਤੇ ਇਸ ਸੈਸ਼ਨ ਤੋਂ ਐਮ.ਐਸ.ਸੀ. ਜੋਆਲਜੀ ਅਤੇ ਐਮ.ਸੀ.ਏ. ਲ਼ੇਟਰਲ ਐਂਟਰੀ (2 ਸਾਲਾ ਕੋਰਸ) ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੋਣਹਾਰ ਵਿਦਿਆਰਥੀਆਂ ਲਈ ਫੀਸ ਵਿਚ ਖਾਸ ਰਿਆਇਤ ਦਿੱਤੀ ਜਾ ਰਹੀ ਹੈ ਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਅਧਿਆਪਕਾਂ ਵੱਲੋਂ ਟੀਚਿੰਗ ਦੇ ਆਧੁਨਿਕ ਢੰਗ ਅਪਣਾਏ ਜਾਂਦੇ ਹਨ। ਉਹਨਾਂ ਕਿਹਾ ਕਿ ਕਾਲਜ ਦਾ ਤਜਰਬੇਕਾਰ ਸਟਾਫ ਦਾਖਲਾ ਸੂਚਨਾ ਕੇਂਦਰ ਵਿਚ ਵਿਦਿਆਰਥੀਆਂ ਦਾ ਸਹੀ ਮਾਰਗ ਦਰਸ਼ਨ ਕਰਦਾ ਹੈ ਨੂੰ ਤੇ ਆਉਣ ਵਾਲੇ ਸੈਸ਼ਨ ਵਿਚ ਵੀ ਵਿਦਿਆਰਥੀਆਂ ਦੀ ਪਲੇਸਮੈਂਟ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਦਾਖਲਾ ਸੈਲ ਕੁਆਰਡੀਨੇਟਰ ਪ੍ਰੋ. ਬਿਕਰਮਜੀਤ ਸਿੰਘ ਸੰਧੂ ਨੇ ਦੱਸਿਆ ਕਿ ਦਾਖਲਾ ਸੂਚਨਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਕਾਰਜਸ਼ੀਲ ਰਹਿੰਦਾ ਹੈ। ਬੀ.ਕਾਮ, ਬੀ.ਐਸ.ਸੀ ਐਗਰੀਕਲਚਰ, ਮੈਡੀਕਲ, ਨਾਨ ਮੈਡੀਕਲ, ਬੀ.ਸੀ.ਏ, ਬੀ.ਏ. ਆਨਰਜ਼, ਬੀ.ਏ. ਵੱਲ ਵਿਦਿਆਰਥੀਆਂ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ।
ਵਿਦਿਆਰਥੀ 7814521023, 7814621023, 7814721023 7814821023, 7814921023, 9876173019 ਤੇ 9988005285 ਹੈਲਪਲਾਇਨ ਨੰਬਰਾਂ ਤੇ ਸੰਪਰਕ ਸਥਾਪਿਤ ਕਰਕੇ ਵੱਖ-ਵੱਖ ਕੋਰਸਾਂ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਰਜਿੰਦਰ ਕੌਰ, ਪ੍ਰੋ. ਹਰਵੀਨ ਕੌਰ ਤੇ ਸਟਾਫ ਹਾਜ਼ਰ ਸੀ।



