ਤਲਵੰਡੀ ਸਾਬੋ, 31 ਮਈ (ਰਾਮ ਰੇਸ਼ਮ ਸ਼ਰਨ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜਿਮਨੀ ਚੋਣ ਦੇ ਅਜ ਆਏ ਨਤੀਜੇ ਮੁਤਾਬਿਕ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਭਾਰੀ ਵੋਟਾਂ ਨਾਲ ਜਿਤ ਹਾਸਿਲ ਕਰਨ ਤੇ ਕਾਂਗਰਸੀ ਸਫਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਇਸੇ ਲੜੀ ਤਹਿਤ ਅਜ ਤਲਵੰਡੀ ਸਾਬੋ ਦੇ ਕਾਂਗਰਸੀਆਂ ਨੇ ਵੀ ਲਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਅੱਜ ਸ਼ਾਮ ਸਮੇਂ ਸਥਾਨਕ ਨਿਸ਼ਾਨ ਏ ਖਾਲਸਾ ਚੌਂਕ ਵਿਚ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਸਿੰਘ ਭਾਗੀਵਾਂਦਰ ਦੀ ਅਗਵਾਈ ਵਿਚ ਇਕਤਰ ਹੋਏ ਕਾਂਗਰਸੀ ਵਰਕਰਾਂ ਨੇ ਲਡੂ ਵੰਡ ਕੇ ਤੇ ਆਤਿਸ਼ਬਾਜੀ ਚਲਾ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ।ਪੱਤਰਕਾਰਾਂ ਨਾਲ ਗਲ ਕਰਦਿਆਂ ਬਲਾਕ ਕਾਂਗਰਸ ਪ੍ਰਧਾਨ ਕ੍ਰਿਸ਼ਨ ਭਾਗੀਵਾਂਦਰ, ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਅਤੇ ਸਾਬਕਾ ਪ੍ਰਧਾਨ ਗੁਰਤਿੰਦਰ ਸਿੰਘ ਰਿੰਪੀ ਮਾਨ ਨੇ ਕਿਹਾ ਕਿ ਸ਼ਾਹਕੋਟ ਜਿਮਨੀ ਚੋਣ ਵਿਚ ਹਲਕੇ ਦੇ ਲੋਕਾਂ ਨੇ ਕਾਂਗਰਸੀ ਉਮੀਦਵਾਰ ਨੂੰ 38 ਹਜਾਰ ਦੇ ਕਰੀਬ ਵੋਟਾਂ ਦੇ ਵਡੇ ਫਰਕ ਨਾਲ ਜਿਤਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਪਿਛਲੇ ਸਵਾ ਸਾਲ ਦੀਆਂ ਲੋਕ ਪਖੀ ਨੀਤੀਆਂ ਤੇ ਮੋਹਰ ਲਗਾ ਦਿਤੀ ਹੈ। ਸ੍ਰ.ਭਾਗੀਵਾਂਦਰ ਨੇ ਉਕਤ ਜਿਤ ਲਈ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਵਲੋਂ ਸ਼ਾਹਕੋਟ ਹਲਕੇ ਦੇ ਸਮੁਚੇ ਵੋਟਰਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਸ਼ਾਹਕੋਟ ਵਿਚ ਡਿਊਟੀ ਨਿਭਾ ਕੇ ਆਏ ਹਲਕੇ ਦੇ ਕਾਂਗਰਸੀ ਵਰਕਰਾਂ ਦਾ ਵੀ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ, ਗੁਰਤਿੰਦਰ ਸਿੰਘ ਰਿੰਪੀ ਸਾਬਕਾ ਪ੍ਰਧਾਨ, ਹਰਬੰਸ ਸਿੰਘ, ਲਖਵਿੰਦਰ ਸਿੰਘ ਤੇ ਬਲਕਰਨ ਸਿੰਘ ਤਿੰਨੇ ਕੌਂਸਲਰ, ਅਮਨਦੀਪ ਸ਼ਰਮਾਂ ਵਾਈਸ ਚੇਅਰਮੈਨ ਕਲਚਰਲ ਸੈਲ, ਕਾਂਗਰਸੀ ਆਗੂ ਦੁਲਾ ਸ਼ਰਮਾਂ, ਲੀਲਾ ਸਿੰਘ, ਦਵਿੰਦਰ ਸਿੰਘ ਸੂਬਾ, ਅੰਮ੍ਰਿਤਪਾਲ ਮਹੇਸ਼ਵਰੀ, ਮਨਜੀਤ ਲਾਲੇਆਣਾ, ਬਲਵੀਰ ਲਾਲੇਆਣਾ, ਮਨਪ੍ਰੀਤ ਬੰਗੇਹਰ, ਜਸਪਾਲ ਭਗਵਾਨਪੁਰਾ, ਜਗਸੀਰ ਭਾਗੀਵਾਂਦਰ, ਜਹਾਂਗੀਰ ਜਜਲ ਆਦਿ ਆਗੂ ਹਾਜ਼ਰ ਸਨ।
ਕਾਂਗਰਸ ਉਮੀਦਵਾਰ ਲਾਡੀ ਸ਼ੇਰੋਵਾਲੀਆ ਦੀ ਜਿੱਤ ’ਤੇ ਤਲਵੰਡੀ ਸਾਬੋ ਦੇ ਕਾਂਗਰਸੀਆਂ ਨੇ ਲੱਡੂ ਵੰਡੇ



