ਜਲੰਧਰ, 31 ਮਈ (ਪੰਜਾਬ ਟਾਇਮਜ਼ ਬਿਊਰੋ)- ਸ਼ਾਹਕੋਟ ਜ਼ਿਮਨੀ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਹਰਦੇਵ ਲਾਡੀ ਸ਼ੇਰੋਵਾਲੀ ਨੇ ਤਕਰੀਬਨ 38 ਹਜ਼ਾਰ ਦੀ ਵੋਟਾਂ ਦੇ ਫਰਕ ਨਾਲ ਜਿਤ ਦਰਜ ਕੀਤੀ ਹੈ।ਇਸ ਚੋਣ ਨਤੀਜੇ ਮਗਰੋਂ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸ਼ਾਹਕੋਟ ਵਿਚ ਹੋਈ ‘ਆਪ’ ਦੀ ਹਾਰ ਲਈ ਦਿਲੀ ਹਾਈਕਮਾਨ ਨੂੰ ਦੋਸ਼ੀ ਠਹਿਰਾਇਆ ਹੈ। ਇਥੋਂ ਤਕ ਕੇ ਸੁਖਪਾਲ ਖਹਿਰਾ ਨੇ ਪਾਰਟੀ ਦੇ ਸਹਿ ਪ੍ਰਧਾਨ ਬਲਬੀਰ ਸਿੰਘ ਨੂੰ ਦਿਲੀ ਵਾਲਿਆਂ ਦਾ ਨੁਮਾਇੰਦਾ ਵੀ ਕਹਿ ਦਿਤਾ ਹੈ।ਖਹਿਰਾ ਨੇ ਕਿਹਾ ਕਿ ਮੇਰੇ ਅਤੇ ਭਗਵੰਤ ਮਾਨ ਦੇ ਵਿਰੋਧ ਦੇ ਬਾਵਜੂਦ ਸ਼ਾਹਕੋਟ ਜ਼ਿਮਨੀ ਚੋਣ ਲੜੀ ਗਈ।
ਸ਼ਾਹਕੋਟ ’ਚ ਦਿਲੀ ਹਾਈ ਕਮਾਂਡ ਦੀ ਹਾਰ : ਸੁਖਪਾਲ ਖਹਿਰਾ



