ਮੋਦੀ ਪੈਸੇ ਨਾਲ ਭਰਮਾ ਰਹੇ ਹਨ ਸਾਡੇ ਵਿਧਾਇਕਾਂ ਨੂੰ : ਕਾਂਗਰਸ

ਨਵੀਂ ਦਿੱਲੀ, 25 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਗੁਜਰਾਤ ’ਚ ਦੋ ਕਾਂਗਰਸੀ ਵਿਧਾਇਕਾਂ ਵੱਲੋਂ ਪਾਰਟੀ ਛੱਡ ਕੇ ਭਾਜਪਾ ’ਚ ਸ਼ਾਮਿਲ ਹੋਣ ਪਿੱਛੋਂ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਮੁੱਖ ਮੰਤਰੀ ਨਰਿੰਦਰ ਮੋਦੀ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ ਤੇ ਪੈਸੇ ਨਾਲ ਵਿਧਾਇਕਾਂ ਤੇ ਹੋਰਨਾਂ ਨੂੰ ਭਰਮਾ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂ ਦਿਨਸ਼ਾ ਪਟੇਲ ਨੇ ਕਿਹਾ ਕਿ ਗੁਜਰਾਤ ’ਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਉਹ ਪੈਸਿਆਂ ਨਾਲ ਕਾਂਗਰਸੀ ਵਿਧਾਇਕਾਂ ਨੂੰ ਭਰਮਾ ਰਹੇ ਹਨ। ਯੂ. ਪੀ. ਏ. ਦੇ ਖਾਣਾਂ ਬਾਰੇ ਕੈਬਨਿਟ ਮੰਤਰੀ ਤੇ ਗੁਜਰਾਤ ਤੋਂ ਪੰਜ ਵਾਰ ਸੰਸਦ ਮੈਂਬਰ ਬਣੇ ਸ੍ਰੀ ਪਟੇਲ ਨੇ ਕਿਹਾ ਕਿ ਉਨ੍ਹਾਂ ਵਿਧਾਇਕਾਂ ਨੂੰ ਕਿਉਂ ਭਰਮਾਇਆ ਹੈ ਉਨ੍ਹਾਂ ਨੂੰ ਕੀ ਲੋੜ ਹੈ ਜਦਕਿ ਉਨ੍ਹਾਂ ਕੋਲ ਪਹਿਲਾਂ ਹੀ 117 ਵਿਧਾਇਕ ਹਨ। ਮੇਰੀ ਰਾਇ ਇਹ ਹੈ ਕਿ

ਉਹ ਪੈਸੇ ਦੇ ਕੇ ਵਿਧਾਇਕਾਂ ਨੂੰ ਭਰਮਾ ਰਹੇ ਹਨ। ਕੱਲ੍ਹ ਕਾਂਗਰਸ ਦੇ ਦੋ ਵਿਧਾਇਕਾਂ ਨੇ ਪਾਰਟੀ ਤੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਬਾਅਦ ’ਚ ਉਨ੍ਹਾਂ ਭਾਜਪਾ ਦਾ ਸਮਰਥਨ ਕਰ ਦਿੱਤਾ। ਭਾਜਪਾ ’ਚ ਸ਼ਾਮਿਲ ਹੋਣ ਲਈ ਇੱਕ ਮਹੀਨੇ ’ਚ ਪੰਜ ਵਿਧਾਇਕ ਕਾਂਗਰਸ ਛੱਡ ਚੁੱਕੇ ਹਨ।

Send this to a friend