ਅੰਮ੍ਰਿਤਸਰ, 29 ਮਈ (ਦਵਾਰਕਾ ਨਾਥ ਰਾਣਾ)-ਅੱਜ ਅਮਨਦੀਪ ਹਸਪਤਾਲ ਵਲੋਂ ਫਿਜਿਉਥਰੈਪੀ ਨੂੰ ਪ੍ਰਮੋਟ ਕਰਣ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਅੰਮ੍ਰਿਤਸਰ ਸਸ਼ਹਿਰਦੇ ਜਾਣੇ ਮਾਨੇ ਫਿਜਿਉਥਰੈਪੀ ਵਿੱਚ ਮਾਹਿਰ ਡਾਕਟਰਾਂ ਨੇ ਹਿੱਸਾ ਲਿਆ ਅਤੇ ਇਸ ਮੋਕੇ ਤੇ ਮੁੱਖ ਬੁਲਾਰੇ ਡਾ:ਇੰਦਰਦੀਪ ਸਿੰਘ ਆਰਥੋ ਸਪਸ਼ੈਲ ਨੇ ਸ਼ਿਰਕਤ ਕੀਤੀ ਅਤੇ ਅਮਨਦੀਪ ਹਸਪਤਾਲ ਵਲੋਂ ਫਿਜਿਉਥਰੈਪੀ ਦੇ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਰੀਜਾਂ ਦੀ ਜਿੰਦਗੀ ਨੂੰ ਬਚਾਉਂਣ ਲਈ ਫਿਜਿਉਥਰੈਪੀ ਦੇ ਡਾਕਟਰਾਂ ਬਹੁਤ ਵੱਡਾ ਯੋਗਦਾਨ ਹੁੰਦਾਂ ਹੈ ਇਸ ਮੋਕੇ ਤੇ ਮੁੱਖ ਬੁਲਾਰੇ ਡਾ:ਇੰਦਰਦੀਪ ਸਿੰਘ ਆਰਥੋ ਸਪਸ਼ੈਲ ਨੇ ਫਿਜਿਉਥਰੈਪੀ ਦੇ ਬਾਰੇ ਜਾਨਕਾਰੀ ਦੇਂਦੇ ਹੋਏ ਕਿਹਾ ਕਿ ਆਸੀ ਮਰੀਜ ਦੇ ਗੋਡਿਆਂ ਨੂੰ ਬਦਲ ਸਕਦੇਹਾਂ ਲੇਕਿਨ ਸੱਬ ਤੋ ਜਿਆਦਾ ਫਿਜਿਉਥਰੈਪੀ ਦੇ ਮਾਹਿਰ ਡਾਕਟਰਾਂ ਦਾ ਰੋਲ ਹੁੰਦਾ ਹੈ ਮਰੀਜ ਨੂੰ ਬਿਲਕੁਲ ਠੀਕ ਕਰਣ ਦਾ ਅਤੇ ਉਨ੍ਹਾਂ ਦੀ ਮਹਿਨਤ ਦੇ ਨਾਲ ਹੀ ਮਰੀਜ ਚੱਲਣ ਫਿਰਣ ਵਿੱਚ ਕਾਮਯਾਬ ਹੁੰਦਾ ਹੈ। ਇਸ ਮੋਕੇ ਤੇ ਕੁੰਵਰ ਵਿਸ਼ਾਲ ਕਲਿਨਿਕ ਐਂਡ ਫਿਜਿਉਥਰੈਪੀ ਸੈਂਟਰ ਨਜਦੀਕ ਉ ਸੀ ਐਮ ਮਿੱਲਜ ਖੰਡ ਵਾਲਾ ਛੇਹਰਾਟਾ ਰੋਡ ਵਿੱਖੇ ਡਾ: ਕੁੰਵਰ ਵਿਸ਼ਾਲ ਪੱਤਰ ਕਾਰਾਂ ਦੇ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਫਿਜਿਉਥਰੈਪੀ ਦੇ ਨਾਲ ਕਈ ਅਨਮੋਲ ਜਿੰਦਗੀਆਂ ਬੱਚ ਸਕਦੀਆਂ ਹਨ ਅਤੇ ਮਰੀਜ ਦੀ ਜਿੰਦਗੀ ਵਿੱਚ ਫਿਜਿਉਥਰੈਪੀ ਦਾ ਬੜ੍ਹਾ ਵੱਡਾ ਅਤੇ ਕੀਮਤੀ ਯੋਗਦਾਨ ਹੈ ਜਿੱਦੇ ਨਾਲ ਮਰੀਜ ਪਹਿਲਾਂ ਵਾਂਗ ਅਪਨੀ ਜਿੰਦਗੀ ਜੀ ਸਕਦਾ ਹੈ।
ਅਮਨਦੀਪ ਹਸਪਤਾਲ ਵੱਲੋਂ ਫਿਜਿਉਥਰੈਪੀ ਨੂੰ ਪ੍ਰਮੋਟ ਕਰਨ ਲਈ ਸੈਮੀਨਾਰ



