ਕਾਰ ਤੇ ਬੱਸ ਦੀ ਟੱਕਰ ’ਚ 7 ਮਰੇ, 25 ਜ਼ਖਮੀ

ਮੋਰੇਨਾ, 25 ਫਰਵਰੀ (ਪੀ.ਟੀ.)- ਅੱਜ ਸਵੇਰੇ ਇਥੇ ਮੋਰੇਨਾ-ਅੰਬਾਹ ਰਾਸ਼ਟਰੀ ਹਾਈਵੇ ’ਤੇ ਬਰ੍ਹੇਗਾਓਂ ਦੇ ਨਜ਼ਦੀਕ ਇਕ ਕਾਰ ਦੇ ਬੱਸ ਨਾਲ ਟਕਰਾ ਜਾਣ ਕਰਕੇ 4 ਬੱਚਿਆਂ ਸਮੇਤ 7 ਲੋਕ ਮਾਰੇ ਗਏ ਤੇ 25 ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਇਥੋਂ 20 ਕਿਲੋਮੀਟਰ ਦੀ ਦੂਰੀ ’ਤੇ ਬਰ੍ਹੇਗਾਓਂ ਦੇ ਨਜ਼ਦੀਕ ਪੋਰਸਾ ਵਿਖੇ ਤਦ ਵਾਪਰੀ ਜਦ ਸਾਬਕਾ ਕਾਰਪੋਰੇਸ਼ਨ ਦੇ ਮੈਂਬਰ ਦੇ ਰਿਸ਼ਤੇਦਾਰ ਇਕ ਕਾਰ ’ਤੇ ਇਕ ਵਿਆਹ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਾਪਿਸ ਪਰਤ ਰਹੇ ਸਨ। ਇਸ ਘਟਨਾ ’ਚ ਕਾਰ ਤੇ ਬੱਸ ਦੇ ਮ੍ਰਿਤਕਾਂ ’ਚ 4 ਬੱਚੇ ਤੇ 2 ਮਹਿਲਾਵਾਂ ਵੀ ਸ਼ਾਮਿਲ ਸਨ। ਹਾਦਸੇ ’ਚ ਮਾਰੇ ਗਏ ਮ੍ਰਿਤਕਾਂ ਦੀ ਸ਼ਨਾਖਤ ਕਾਂਚੀ, ਰੁਦਰਪ੍ਰਤਾਪ, ਨਿਧੀ, ਗੋਲੂ, (ਸਾਰੇ 8 ਤੋਂ 10 ਸਾਲ ਉਮਰ ਦੇ ਬੱਚੇ) ਨੀਤੂ, ਸੋਨਾਲੀ ਤੇ ਬੱਸ ਯਾਤਰੀ ਰੱਜਤ ਵਜੋਂ ਹੋਈ ਹੈ। ਪੁਲਿਸ ਨੇ

ਦੱਸਿਆ ਕਿ ਮ੍ਰਿਤਕਾਂ ਦੇ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਾਦਸੇ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।

Send this to a friend