ਮੁੰਬਈ, 25 ਫਰਵਰੀ (ਪੀ.ਟੀ.)- ਤੀਜੀ ਵਾਰ ਪੈਰੋਲ ’ਤੇ ਬਾਹਰ ਰਹਿ ਰਹੇ ਬਾਲੀਵੁੱਡ ਐਕਟਰ ਸੰਜੈ ਦੱਤ ਦੀਆਂ ਮੁਸੀਬਤਾਂ ਵੱਧ ਗਈਆਂ ਹਨ। ਬੰਬਈ ਹਾਈਕੋਰਟ ਨੇ ਉਨ੍ਹਾਂ ਨੂੰ ਮਿਲੇ ਪੈਰੋਲ ’ਤੇ ਸਵਾਲ ਚੁੱਕੇ ਹਨ। ਕੋਰਟ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਸੰਜੇ ਦੱਤ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਦਾ ਅਖੀਰ ਮਤਲਬ ਕੀ ਹੈ? ਕੋਰਟ ਨੇ ਮੁੱਖ ਸਕੱਤਰ ਦੀ ਪ੍ਰਧਾਨਗੀ ’ਚ ਕਮੇਟੀ ਗਠਨ ਕਰਨ ਦਾ ਆਦੇਸ਼ ਦਿੱਤਾ ਹੈ ਤੇ ਕਿਹਾ ਹੈ ਕਿ ਸੰਜੇ ਨੂੰ ਵਾਰ-ਵਾਰ ਮਿਲ ਰਹੇ ਪੈਰੋਲ ਦੀ ਜਾਂਚ ਕੀਤੀ ਜਾਵੇ।