25 ਫਰਵਰੀ, ਰਾਜਪੁਰਾ (ਸ਼ਮਸ਼ੇਰ ਸਿੰਘ)- ਸ਼੍ਰੋਮਣੀ ਅਕਾਲੀ ਦਰ (ਅੰਮ੍ਰਿਤਸਰ) ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਤਿੰਨ ਉਮੀਦਵਾਰ ਐਲਾਨੇ ਹਨ। ਪਾਰਟੀ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਪਟਿਆਲਾ ਸੀਟ ਤੋਂ ਪ੍ਰੋ. ਮਹਿੰਦਰ ਪਾਲ ਸਿੰਘ ਨੂੰ ਟਿਕਟ ਦੇ ਕੇ ਜ਼ਿਲ੍ਹਾ ਪਟਿਆਲਾ ਨੂੰ ਵੱਡਾ ਮਾਨ ਬਖਸ਼ਿਆ ਹੈ ਅਤੇ ਪੂਰੀ ਉਮੀਦ ਹੈ ਕਿ ਪਟਿਆਲਾ ਸੀਟ ਬਹੁਮਤ ਨਾਲ ਜਿੱਤੀ ਜਾਵੇਗੀ। ਇਹਨਾਂ ਗੱਲ੍ਹਾਂ ਦਾ ਪ੍ਰਗਟਾਵਾ ਸੀਨੀਅਰ ਪ੍ਰਧਾਨ ਜਗਜੀਤ ਸਿੰਘ ਖਾਲਸਾ ਯੂਥ ਵਿੰਗ ਪ੍ਰਧਾਨ ਸ਼ਮਸ਼ੇਰ ਸਿੰਘ ਰਾਜਪੁਰਾ ਨੇ ਕੀਤਾ। ਇਸ ਸਮੇਂ ਪਾਰਟੀ ਦੇ ਮੀਤ ਪ੍ਰਧਾਨ ਜਸਪਾਲ ਸਿੰਘ ਜਨਰਲ ਸਕੱਤਰ ਜਤਿੰਦਰ ਸਿੰਘ, ਮੈਂਬਰ ਜਰਨੈਲ ਸਿੰਘ, ਸਰਬਜੀਤ ਸਿੰਘ, ਨਰਿਦੰਰ ਸਿੰਘ, ਜੂਝਾਰ ਸਿੰਘ, ਸ਼ਰਨਜੀਤ ਸਿੰਘ, ਕੁਲਦੀਪ ਸਿੰਧ, ਗੁਰਦੀਪ ਸਿੰਘ ਆਦਿ ਹਾਜ਼ਿਰ ਸਨ।