ਨਵੀਂ ਦਿੱਲੀ, 29 ਮਈ (ਪੀ.ਟੀ.)- ਸੀਬੀਐਸਈ ਦੀ ਦਸਵੀਂ ਦੀ ਪ੍ਰੀਖਿਆ ਵਿੱਚ 4 ਵਿਦਿਆਰਥੀਆਂ ਪਰਾਖਰ ਮਿੱਤਲ, ਰਿਮਝਿਮ ਅਗਰਵਾਲ, ਨੰਦਨੀ ਗਰਗ ਅਤੇ ਸ੍ਰੀ ਲਕਸ਼ਮੀ ਨੇ 500 ’ਚੋਂ 499 ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। 7 ਵਿਦਿਆਰਥੀ 498 ਅੰਕਾਂ ਨਾਲ ਦੂਜੇ ਨੰਬਰ ’ਤੇ ਰਹੇ। 497 ਨੰਬਰ ਲੈ ਕੇ 14 ਵਿਦਿਆਰਥੀਆਂ ਨੇ ਦੇਸ਼ ਭਰ ’ਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਖੁਰਦ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਿਤ ਵਿਦਿਆਰਥਣ ਤਰਨਪ੍ਰੀਤ ਕੌਰ ਨੇ ਦੇਸ਼ ਭਰ ਵਿਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ।
ਸੀ.ਬੀ.ਐਸ.ਈ. 10ਵੀਂ ਦੀ ਪ੍ਰੀਖਿਆ ’ਚ 4 ਵਿਦਿਆਰਥੀ ਫਸਟ-ਤਰਨਪ੍ਰੀਤ ਕੌਰ ਤੀਜੇ ਸਥਾਨ ’ਤੇ



