ਬੁਢਲਾਡਾ, 27 ਮਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਘੋਸ਼ਿਤ ਐਮ.ਏ (ਅੰਗ੍ਰੇਜ਼ੀ) ਭਾਗ ਦੂਜਾ ਦੇ ਨਤੀਜੇ ਵਿੱਚ ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ। ਕੁੱਲ 52 ਵਿਦਿਅਰਥੀਆਂ ਵਿਚੋਂ 15 ਵਿਦਿਆਰਥੀਆਂ ਨੇ 7.0 ਸੀ.ਜੀ.ਪੀ. ਤੋਂ ਵੱਧ ਸਕੋਰ ਲੈ ਕੇ ਪਹਿਲੀ ਡਵੀਜ਼ਨ ਹਾਸਿਲ ਕੀਤੀ। ਵਿਭਾਗ ਮੁਖੀ ਡਾ.(ਮੇਜਰ) ਜਸਪਾਲ ਸਿੰਘ ਨੇ ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲਾਸ ਵਿਚੋਂ ਮੋਨਿਕਾ 7.75, ਕੁਲਦੀਪ ਕੌਰ ਨੇ 7.50 ਅਤੇ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਕੋਮਲ ਜਿੰਦਲ, ਸੰਦੀਪ ਕੌਰ ਅਤੇ ਅਰਸ਼ਦੀਪ ਕੌਰ ਨੇ 7.25 ਸੀ.ਜੀ.ਪੀ. ਸਕੋਰ ਪ੍ਰਾਪਤ ਕਰਕੇ ਕਾਲਜ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਵਿਦਿਆਰਥੀਆਂ ਅਤੇ ਅੰਗ੍ਰੇਜ਼ੀ ਵਿਭਾਗ ਨਾਲ ਸਬੰਧਤ ਸਟਾਫ ਨੂੰ ਇਸ ਸ਼ਾਨਦਾਰ ਨਤੀਜੇ ਦੀਆਂ ਵਧਾਈਆਂ ਦਿੱਤੀਆਂ।
ਐਮ.ਏ. (ਅੰਗ੍ਰੇਜ਼ੀ) ਭਾਗ ਦੂਜਾ ਦੇ ਨਤੀਜੇ ’ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ



