Skip to content
Independent perspectives. Global stories.
BREAKING

ਸੀ.ਬੀ.ਐਸ.ਈ. ਦੀ 12ਵੀਂ ’ਚੋਂ ਲੁਧਿਆਣਾ ਦੀ ਆਸਥਾ ਰਹੀ ਤੀਸਰੇ ਸਥਾਨ ’ਤੇ

Share this story

ਨਵੀਂ ਦਿੱਲੀ, 26 ਮਈ (ਪੀ.ਟੀ.)- ਸੀਬੀਐਸਈ ਵਲੋਂ ਅਜ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ ਹੈ। ਇਸ ਵਾਰ ਦਾ ਨਤੀਜਾ ਕਰੀਬ 83.31 ਫ਼ੀਸਦੀ ਰਿਹਾ ਹੈ। ਇਸ ਵਾਰ ਨਤੀਜਿਆਂ ਵਿਚ ਪਹਿਲੇ ਤਿੰਨ ਸਥਾਨਾਂ ‘ਤੇ ਜਿਹੜੇ ਸੂਬੇ ਆਏ ਹਨ ਉਹ ਹਨ ਤ੍ਰਿਵੇਦਰਮ (97.32 ਫ਼ੀਸਦੀ), ਚੇਨਈ (93.87 ਫ਼ੀਸਦੀ) ਅਤੇ ਦਿਲੀ (89 ਫ਼ੀਸਦੀ)। ਇਹਨਾਂ ਨਤੀਜਿਆਂ ‘ਚ ਗਾਜ਼ੀਆਬਾਦ ਦੀ ਮੇਘਨਾ ਸ੍ਰੀਵਾਸਤਵ ਨੇ 499 ਅੰਕ ਪ੍ਰਾਪਤ ਕਰ ਕੇ ਪੂਰੇ ਦੇਸ਼ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ ਹੈ। ਉਥੇ ਹੀ ਅਨੁਸ਼ਕਾ 498 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ‘ਤੇ ਰਹੀ। ਦੇਸ਼ ਵਿਚ ਤੀਸਰੇ ਸਤਾਹਨ ਲਈ 7 ਵਿਦਿਆਰਥੀਆਂ ਵਿਚ ਮੁਕਾਬਲਾ ਬਰਾਬਰ ਰਿਹਾ ਹੈ।ਇਹਨਾਂ 7 ਵਿਦਿਆਰਥੀਆਂ ਵਿਚੋਂ 1 ਵਿਦਿਆਰਥਣ ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸਬੰਧਤ ਹੈ। ਲੁਧਿਆਣਾ ਦੇ ਮਾਡਲ ਟਾਊਨ ਸਥਿਤ ਬੀਸੀਐਮ ਸਕੂਲ ਦੀ ਆਸਥਾ ਬਾਂਬਾ ਨੇ ਸੀਬੀਐਸਈ ਦੀ 12ਵੀਂ ਦੀ ਪ੍ਰੀਖਿਆ ਵਿਚੋਂ ਪੂਰੇ ਦੇਸ਼ ‘ਚੋਂ ਤੀਸਰਾ ਤੇ ਪੰਜਾਬ ‘ਚੋਂ ਪਹਿਲਾ ਸਥਾਨ ਹਾਸਲ ਕੀਤਾ। ਆਸਥਾ ਦੀ ਇਸ ਉਪਲਬਧੀ ‘ਤੇ ਉਸ ਦੇ ਮਾਪਿਆਂ ਤੇ ਅਧਿਆਪਕਾਂ ਨੇ ਖ਼ੁਸ਼ੀ ਪ੍ਰਗਟਾਈ।

WRITTEN BY