ਚੰਨੋ, 24 ਮਈ (ਇਕਬਾਲ ਬਾਲੀ)- ਲੋਕ ਭਲਾਈ ਸਭਾ ਨਾਭਾ (ਪੰਜਾਬ) ਅਤੇ ਜੀਤ ਫਰੈਡਜ ਪ੍ਰੋਪਟੀ ਸਲਾਹਕਾਰ ਦੇ ਸਾਝੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੰਕੈਡਰੀ (ਕੰਨਿਆ) ਸਕੂਲ ਭਵਾਨੀਗੜ ਵਿਖੇ ਛੇਵੀ ਕਲਾਸ ਤੋ ਲੈ ਕੇ ਬਾਰਵੀ ਕਲਾਸ ਦੇ ਵਿਦਿਆਰਥੀ ਜਿਹਨਾ ਨੇ ਸਾਰਾ ਸਾਲ ਅਨੁਸਾਸਨ ਦ੍ਰਿੜਤਾ ਨਾਲ ਸਕੂਲ ਵਿੱਚ ਹਾਜਰੀ ਅਤੇ ਚੰਗੀਆਂ ਪੁਜੀਸਨਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪਿੰਡ ਮੰਗਵਾਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾ ਵੀ ਦਿੱਤੀਆ ਗਈਆ, ਇਸ ਮੋਕੇ ਬੀ.ਡੀ.ਈ.ਓ. ਰਿਟਾਇਰ ਗਿਆਨ ਸਿੰਘ ਜੀ ਨੇ ਸੰਖੇਪ ਵਿੱਚ ਵਿੱਦਿਆ ਅਤੇ ਮਾਂ ਬੋਲੀ ਪੰਜਾਬੀ ਬਾਰੇ ਚਾਨਣਾ ਪਾਇਆ, ਅੱਜ ਸਮੇ ਦੀ ਮੁੱਖ ਲੋੜ ਹੈ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਨੂੰ ਸਾਰੀਆਂ ਸਹੂਲਤਾ ਦੇ ਕੇ ਸਰਕਾਰੀ ਸਕੂਲਾਂ ਦਾ ਪੱਧਰ ਉਚਾ ਚੱਕਣ ਦੀ। ਇਸ ਸਮੇਂ ਤਹਿਸੀਲਦਾਰ ਮਨਜੀਤ ਸਿੰਘ, ਪ੍ਰਿੰਸੀਪਲ ਨੀਰਜਾ ਸੂਦ, ਗੁਰਦਿੱਤ ਸਿੰਘ, ਬਲਵੀਰ ਸਿੰਘ ਘੁੰਮਣ, ਗੁਰਧਿਆਨ ਸਿੰਘ, ਹਰਪ੍ਰੀਤ ਦਾਸ, ਗੁਰਦੇਵ, ਗੁਰਵਿੰਦਰ, ਬਲਵੀਰ, ਹਰਜੋਤ, ਦਲਜੀਤ, ਦਿਲਪ੍ਰੀਤ, ਪੱਪੂ ਆਦਿ ਹਾਜ਼ਰ ਸਨ।
ਪੁਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਦਾ ਕੀਤਾ ਸਨਮਾਨ



