ਮਾਨਸਾ, 24 ਮਈ (ਵਕੀਲ ਬਾਂਸਲ)- ਪਿੰਡ ਅਕਲੀਆ ਦੇ ਗੁਰੂਦੁਆਰਾ ਕੇਰ ਵਾਲਾ ਸਾਹਿਬ ਵਿਖੇ ਮੇਨ ਗੇਟ ਤੇ ਪੋਥੀ ਸਾਹਿਬ ਦੇ ਪੱਤਰੇ ਪਾੜ ਕਿ ਕੀਤੀ ਗਈ ਬੇਅਦਬੀ ਦੀ ਜਾਂਚ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲਾ ਜਾਂਚ ਕਮਿਸ਼ਨ 29 ਮਈ ਨੂੰ ਪਿੰਡ ਅਕਲੀਆ ਵਿਖੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕਰਕੇ ਰਿਪੋਰਟ ਸਰਕਾਰ ਨੂੰ ਭੇਜੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਜੋਗਾ ਦੇ ਮੁਖੀ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਕਿ 29 ਮਈ ਨੂੰ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਾਲਾ ਜਾਂਚ ਕਮਿਸ਼ਨ ਸਮੇਤ ਮਾਨਸਾ ਜਿਲ੍ਹੇ ਦੇ ਉਚ ਅਧਿਕਾਰੀਆ ਦੀ ਇੱਕ ਟੀਮ ਪਿੰਡ ਅਕਲੀਆ ਵਿਖੇ ਹੋਈ ਬੇਅਦਬੀ ਘਟਨਾ ਦੀ ਜਾਂਚ ਕਰਨ ਲਈ ਜਸਟਿਸ ਕਮਿਸ਼ਨ ਨਾਲ ਮੌਜੂਦ ਹੋਵੇਗਾ।ਵਿਰਕ ਨੇ ਕਿਹਾ ਕਿ ਅਕਲੀਆ ਵਿਖੇ ਹੋਈ ਪੋਥੀ ਸਾਹਿਬ ਦੇ ਪੱਤਰਿਆ ਦੀ ਬੇਅਦਬੀ ਸਬੰਧੀ ਜੇਕਰ ਕੋਈ ਵਿਅਕਤੀ ਗੁਪਤ ਤੌਰ ਤੇ ਜਾਣਕਾਰੀ ਦੇਣਾ ਚਾਹੁੰਦਾ ਹੋਵੇ ਤਾਂ ਉਹ ਮਾਨਸਾ ਜਿਲ੍ਹੇ ਦੇ ਉਚ ਅਧਿਕਾਰੀਆ ਅਤੇ ਥਾਣਾ ਜੋਗਾ ਵਿਖੇ ਦੇ ਸਕਦਾ ਹੈ। ਇਸ ਸਬੰਧੀ ਗੁਪਤ ਜਾਣਕਾਰੀ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ । ਥਾਣਾ ਮੁਖੀ ਵਿਰਕ ਨੇ ਦੱਸਿਆ ਕਿ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀਆ ਹਦਾਇਤਾਂ ਦੇ ਅਨੁਸਾਰ ਪਿੰਡ ਅਕਲੀਆ ਵਿਖੇ 29 ਮਈ ਨੂੰ ਜਾਂਚ ਕਮਿਸ਼ਨ ਟੀਮ ਪਹੁੰਚਣ ਦੇ ਸਬੰਧੀ ਪਿੰਡ ਵਿਖੇ ਮੁਆਇਦੀ ਕਰਵਾਈ ਜਾ ਰਹੀ ਹੈ ਤੇ ਲੋਕਾਂ ਨੂੰ ਗੁਰੂਦਆਰਾ ਕੇਰ ਵਾਲਾ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ।
ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ 29 ਨੂੰ ਪਿੰਡ ਅਕਲੀਆ ਪਹੁੰਚੇਗਾ



