ਪੱਟੀ, 24 ਮਈ (ਬਲਦੇਵ ਸਿੰਘ ਸੰਧੂ)- ਪੰਜਾਬ ਵਿਚ ਠੇਕੇਦਾਰਾ ਦੇ ਕਰਿੰਦਿਆ ਵੱਲੋ ਲਗਾਤਾਰ ਗੁੰਡਾ ਗਰਦੀ ਜਾਰੀ ਆਏ ਦਿਨ ਦਿੰਦੇ ਹਨ ਵਾਰਦਾਤਾ ਨੂੰ ਅੰਜਾਮ ਜਿਸ ਤਹਿਤ ਕੱਲ ਸ਼ਾਮ ਪਿੰਡ ਬਨਵਾਲੀਪੁਰ ਚ’ਨਜਾਇਜ ਸ਼ਰਾਬ ਫੜਨ ਲਈ ਠੇਕਦਾਰਾ ਵੱਲੋ ਛਾਪੇਮਾਰੀ ਕਰਨ ਵਾਸਤੇ ਗਏ ਜਿਥੇ ਉਹਨਾ ਵੱਲੋ ਗੋਲੀਆ ਚਲਾ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਮੌਤ ਹੋ ਗਈ।ਭੜਕੇ ਲੋਕਾਂ ਤੋ ਬਚਣ ਵਾਸਤੇ ਠੇਕੇਦਾਰ ਮੌਕੇ ਤੋ ਫਰਾਰ ਹੋ ਗਏ ਅਤੇ ਠੇਕੇਦਾਰਾ ਨਾਲ ਆਏ ਦੋ ਪੁਲੀਸ ਕਰਮਚਾਰੀਆਂ ਵਾਲਿਆ ਨੇ ਇੱਕ ਕਮਰੇ ਵਿਚ ਬੰਦ ਕਰ ਲਿਆ। ਇਸ ਸਬੰਧੀ ਪਲਿਸ ਥਾਣਾ ਸਰਹਾਲੀ ਕਲਾਂ ਦੇ ਮੁਖੀ ਕਮਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖਡੂਰ ਸਾਹਿਬ ਸਰਕਲ ਦੇ ਠੇਕੇਦਾਰਾ ਵੱਲੋ ਸਿਪਾਹੀ ਅਸ਼ੋਕ ਕੁਮਾਰ, ਭਗਵਾਨ ਸਿੰਘ ਸਮੇਤ ਪਿੰਡ ਬਨਵਾਲੀਪੁਰ ਨਜਾਇਜ ਸ਼ਰਾਬ ਫੜਨ ਲਈ ਜੱਸਾ ਸਿੰਘ ਪੁੱਤਰ ਬੀਰ ਸਿੰਘ ਦੇ ਘਰ ਚ’ ਛਾਪੇਮਾਰੀ ਕੀਤੀ।ਜਿਥੋ ਬਰਾਮਦ ਹੋਏ ਸਮਾਨ ਨੂੰ ਜਦੋ ਗੱਡੀਆ ਵਿਚ ਲੱਦ ਕੇ ਜਾ ਰਹੇ ਸੀ ਤਾ ਉਹਨਾ ਦਾ ਜੱਸਾ ਸਿੰਘ ਨਾਲ ਝਗੜਾ ਹੋ ਗਿਆ ਅਤੇ ਇੱਟਾ ਰੋੜੇ ਚੱਲਣ ਲੱਗ ਪਏ ਅਤੇ ਠੇਕੇਦਾਰਾ ਨਾਲ ਆਏ ਵਿਅਕਤੀ ਜਸਕਰਨ ਸਿੰਘ ਵਾਸੀ ਰੈਸ਼ੀਆਣਾ ਵੱਲੋ ਜਦੋ ਗੋਲੀਆ ਚਲਾਈਆ ਤਾ ਰਸਤੇ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਿਲਬਾਗ ਸਿੰਘ ਪੁੱਤਰ ਧਰਮ ਸਿੰਘ ਵਾਸੀ ਤੂੜ ਜਿਹੜਾ ਕਿ ਪਿਛਲੇ ਕਰੀਬ 35 ਸਾਲਾ ਤੋ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਦਾ ਸੀ ਦੇ ਮੂੰਹ ਤੇ ਗੋਲੀ ਲੱਗਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ। ਜਿਸ ਦੇ ਸਬੰਧ ਵਿਚ ਪੁਲਿਸ ਥਾਣਾ ਸਰਹਾਲੀ ਕਲਾਂ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੂਰੂ ਕਰ ਦਿੱਤੀ ਗਈ।



