Skip to content
Independent perspectives. Global stories.
BREAKING

ਗੜਦੀਵਾਲਾ ਦੇ ਪਿੰਡ ਧੁੱਗਾ ਕਲਾਂ ’ਚ ਗੁਰਦੁਆਰਾ ਕਮੇਟੀ ਨੂੰ ਲੈ ਕੇ ਵਿਵਾਦ ਭਖਿਆ

Share this story

ਗੜਦੀਵਾਲਾ, 24 ਮਈ (ਅਟਵਾਲ) ਗੜ੍ਹਦੀਵਾਲਾ ਨੇੜਲੇ ਪਿੰਡ ਧੁਗਾ ਕਲਾਂ ਵਿਖੇ ਸਿੰਘ ਸਭਾ ਗੁਰਦੁਆਰਾ ਵਿਖੇ ਉਸ ਵਕਤ ਸਥਿਤੀ ਤਨਾਣ ਪੂਰਨ ਬਣ ਗਈ । ਜਦੋਂ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਰੰਭ ਕਰਨ ਉਪਰੰਤ ਭੋਗ ਪੈਣ ਤੇ ਨਵੀ ਕਮੇਟੀ ਦਾ ਐਲਾਨ ਕਰ ਦਿੱਤਾ ਗਿਆ। ਜਿਸਦਾ ਪਹਿਲਾ ਕਾਬਜ਼ ਪੁਰਾਣੀ ਕਮੇਟੀ ਮੈਂਬਰਾਂ ਵਲੋਂ ਡੱਟਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਸਥਿਤੀ ਗੰਭੀਰ ਬਣਦੀ ਵੇਖਦਿਆਂ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਤੇ ਐਸ.ਐਚ.ਓ ਗੜ੍ਹ1ਦੀਵਾਲਾ ਵਲੋਂ ਦੋਹਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਪਹਿਲੀ ਧਿਰ ਦੋਸ਼ ਲਗਾ ਰਹੀ ਸੀ ਕਿ ਉੱਕਤ ਧਿਰ ਵਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਪਾਠ ਰੱਖਣ ਦੀ ਆੜ ਹੇਠ ਉੱਕਤ ਗੁਰਦਵਾਰਾਂ ਸਹਿਬ ਤੇ ਕਬਜ਼ਾ ਕਰਨਾਂ ਚਾਹੁੰਦੀ ਹੈ। ਇਸ ਮੌਕੇ ਮਹੌਲ ਨੂੰ ਤਣਾਅਪੂਰਨ ਦੇਖਦਿਆਂ ਉੱਕਤ ਗੁਰਦਾਵਾਰਾਂ ਸਾਹਿਬ ਦੇ ਬਾਹਰ ਭਾਰੀ ਗਿਣਤੀ ’ਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਧੁੱਗਾ ਕਲਾਂ ਦੇ ਐਸਸੀ ਭਾਈਚਾਰੇ ਦੇ ਮੁਹੱਲੇ ਅੰਦਰ ਸਿੰਘ ਸਭਾ ਗੁਰਦੁਆਰੇ ਦੀ ਕਮੇਟੀ ’ਤੇ ਪਹਿਲਾਂ ਕਰੀਬ 9 ਮਹੀਨੇ ਤੋਂ ਹੀ ਹਰਬੰਸ ਸਿੰਘ ਦੀ ਅਗਵਾਈ ਵਾਲੀ ਪੰਜ ਮੈਂਬਰੀ ਕਮੇਟੀ ਕਾਬਜ਼ ਸੀ। ਜਿਸ ਸਬੰਧੀ ਪਿੰਡ ਵਿੱਚ ਕੁਝ ਵਿਅਕਤੀਆਂ ਵਲੋਂ ਨਵੇਂ ਸਿਰੇ ਤੋ ਕਮੇਟੀ ਦਾ ਗਠਨ ਕਰਨ ਸਬੰਧੀ ਇਕੱਠ ਕੀਤਾ ਗਿਆ। ਲੇਕਿਨ ਪੁਰਾਣੀ ਕਮੇਟੀ ਵਲੋਂ ਕਿਹਾ ਗਿਆ ਕਿ ਅਸੀ ਉੱਕਤ ਗੁਰਦਵਾਰਾਂ ਸਾਹਿਬ ਵਿਖੇ ਪੂਰੇ ਆਦਰ ਸਤਿਕਾਰ ਸਹਿਤ ਸੇਵਾ ਕਰਦੇ ਹਾ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ, ਪੂਰੀ ਗੁਰਸਿੱਖ ਤੇ ਅਮ੍ਰਿਤਧਾਰੀ ਹੈ। ਪਰ ਕਮੇਟੀ ’ਤੇ ਕਬਜ਼ੇ ਦੇ ਹੋਏ ਵਿਵਾਦ ਦੇ ਚੱਲਦਿਆਂ ਇਹ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਜਾ ਪੁੱਜਾ ਗਿਆ। ਜਿੱਥੋ ਕਿ ਅਕਾਲ ਤਖਤ ਸਾਹਿਬ ਵਲੋਂ ਉੱਕਤ ਗੁਰਦਵਾਰਾਂ ਦੀ ਕਮੇਟੀ ਦੇ ਮੱਸਲੇ ਨੂੰ ਸਲਝਾਉਣ ਲਈ ਕੁਝ ਸਿੱਘਾਂ ਦੀ ਡਿਊਟੀ ਲਗਾਈ ਗਈ। ਪਰ ਕਮੇਟੀ ਦਾ ਮੱਸਲਾ ਜਿਓ ਦਾ ਤਿਓ ਹੀ ਰਿਹਾ। ਜਿਸ ਸਬੰਧੀ ਪੁਰਾਣੀ ਕਮੇਟੀ ਵਲੋਂ ਵੀ ਆਪਣਾ ਪੱਖ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕੀਤਾ ਗਿਆ। ਜਿਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਦਖਲ ਨਾਲ 7 ਮਈ 2018 ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਕਮੇਟੀ ਦਾ ਪ੍ਰਧਾਨ ਬਲਦੇਵ ਸਿੰਘ ਨੂੰ ਥਾਪ ਦਿੱਤਾ ਗਿਆ ਅਤੇ ਪੁਰਾਣੀ ਕਮੇਟੀ ਦੇ 2 ਮੈਂਬਰਾਂ ਸਮੇਤ 18 ਮੈਂਬਰੀ ਨਵੀਂ ਕਮੇਟੀ ਗਠਿਤ ਕੀਤੀ ਗਈ ਸੀ। ਜਿਸ ਦਾ ਪਹਿਲਾਂ ਵਾਲੀ ਕਮੇਟੀ ਵਿਰੋਧ ਕਰ ਰਹੀ ਸੀ ਅਤੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ। ਨਵੀਂ ਚੁਣੀ ਕਮੇਟੀ ਦੇ ਆਗੂਆਂ ਨੇ ਅੱਜ ਜਦੋਂ ਗੁਰਦੁਆਰਾ ਸਾਹਿਬ ਅੰਦਰ ਪਹਿਲਾ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਰੰਭ ਕਰਵਾਏ ਭੋਗ ਪਾਏ ਗਏ ਤੇ ਨਾਲ ਹੀ ਦੁਵਾਰਾਂ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰ ਦਿੱਤੇ ਸਨ। ਜਿਸਦਾ ਪਹਿਲਾਂ ਵਾਲੀ ਕਮੇਟੀ ਨੇ ਇਸ ਨੂੰ ਅਦਾਲਤੀ ਹੁਕਮਾਂ ਦੀ ਉ¦ਘਣਾ ਕਰਾਰ ਦਿੰਦਿਆਂ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਜਿਸ ’ਤੇ ਮਹੌਲ ਤਣਾਅ ਪੂਰਨ ਹੋ ਗਿਆ। ਇਸ ਦਾ ਪਤਾ ਲੱਗਦਿਆਂ ਹੀ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਮਨਜੀਤ ਸਿੰਘ ਅਤੇ ਐਸਐਚਓ ਜਸਕੰਵਲ ਸਿੰਘ ਦੀ ਅਗਵਾਈ ਹੇਠ ਭਾਰੀ ਸੁਰਖਿਆਂ ਦੇ ਪ੍ਰਬੰਧ ਕੀਤੇ ਗਏ ਹਨ। ਕਮੇਟੀ ਵਿਵਾਦ ਨੂੰ ਸੁਲਝਾਉਣ ਲਈ ਐਸਐਚਓ ਗੜ੍ਹਦੀਵਾਲਾ ਜਸਕੰਵਲ ਸਿੰਘ ਵਲੋਂ 17 ਮਈ ਨੂੰ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਮਸਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਥਾਣੇ ਅੰਦਰ ਕੈਪਟਨ ਹਰਬੰਸ ਸਿੰਘ ਵਲੋਂ ਮਾਨਯੋਗ ਅਦਾਲਤ ਵਿੱਚ ਦਾਇਰ ਕੀਤੇ ਕੇਸ ਸਬੰਧੀ ਐਸਐਚਓ ਜਸਕੰਵਲ ਸਿੰਘ ਨੂੰ ਦੱਸਿਆ ਤਾਂ ਉਨ੍ਹਾ ਦੋਹਾਂ ਧਿਰਾਂ ਨੂੰ ਅਦਾਲਤੀ ਹੁਕਮਾਂ ਦੀ ਉ¦ਘਣਾ ਨਾ ਕਰਨ ਦੀ ਹਦਾਇਤ ਕੀਤੀ ਸੀ। ਇਸ ਮੌਕੇ ਉੱਕਤ ਗੁਰਦਵਾਰਾਂ ਸਾਹਿਬ ਵਿਖੇ ਦੋ ਧਿਰਾਂ ਵਲੋਂ ਕਮੇਟੀ ਦੇ ਪਏ ਵਿਵਾਦ ਨੂੰ ਸਲਝਾਉਣ ਲਈ ਬਾਬਾ ਗੁਰਦੇਵ ਸਿੰਘ ਦੀ ਅਗਵਾਈ ਹੇਠ ਪੁਰਾਣੀ ਕਮੇਟੀ ਮੈਂਬਰਾ ਦੀ ਕਮਰਾ ਬੰਦ ਮੀਟਿੰਗ ਵੀ ਹੋਈ, ਜੋ ਕਿ ਬੇਸਿੱਟਾ ਰਹੀ। ਪਰ ਪੁਰਾਣੀ ਕਮੇਟੀ ਵਲੋਂ ਵਿਰੋਧ ਕਰਨ ਦੇ ਕੀਤੇ ਐਲਾਨ ਕਾਰਨ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਮੌਕੇ ਸਾਬਕਾ ਸੰਸਦੀ ਸਕਤਰ ਦੇਸ ਰਾਜ ਸਿੰਘ ਧੁਗਾ, ਸਰਪੰਚ ਸੁਰਜੀਤ ਸਿੰਘ, ਪੰਚ ਸੱਤਪਾਲ ਸਿੰਘ, ਨਿਹੰਗ ਸਿੰਘ ਬਾਬਾ ਅਮਰ ਸਿੰਘ, ਨਿਹੰਗ ਸਿੰਘ ਬਾਬਾ ਗੁਰਦੇਵ ਸਿੰਘ, ਸੰਦੀਪ ਸਿੰਘ ਖਾਲਸਾ ਆਦਿ ਵੀ ਹਾਜ਼ਰ ਸਨ।

WRITTEN BY