ਮੋਰਿੰਡਾ, 24 ਮਈ (ਹਰਜਿੰਦਰ ਸਿੰਘ ਛਿੱਬਰ)- ਤੇਜ ਰਫ਼ਤਾਰੀ ਅਤੇ ਲਾਪ੍ਰਵਾਹੀ ਕਾਰਨ ਮੋਰਿੰਡਾ-ਲੁਧਿਆਣਾ ਮਾਰਗ ’ਤੇ ਪੈਂਦੇ ਰਾਧਾ ਸੁਆਮੀ ਸਤਿਸੰਗ ਘਰ ਨਜ਼ਦੀਕ ਵਾਪਰੇ ਭਿਆਨਕ ਸੜ੍ਹਕ ਹਾਦਸੇ ’ਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੋਤ ਜਦਕਿ ਬੱਸ ’ਚ ਸਵਾਰ ਅੱਧੀ ਦਰਜਨ ਤੋਂ ਵੱਧ ਲੋਕਾਂ ਦੇ ਜਖ਼ਮੀ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਸਾਈਡ ਤੋਂ ਮੋਰਿੰਡਾ ਵੱਲ ਨੂੰ ਆ ਰਹੀ ਇੱਕ ਨਿੱਜੀ ਕੰਪਨੀ ਦੀ ਤੇਜ ਰਫਤਾਰ ਬੱਸ ਨੰਬਰ ਪੀ.ਬਂੀ.19 ਈ 6225 ਦਾ ਚਾਲਕ ਜਦੋਂ ਇੱਕ ਹੋਰ ਬੱਸ ਨੂੰ ਓਵਰਟੇਕ ਕਰਨ ਲੱਗਿਆ ਤਾਂ ਮੋਰਿੰਡਾ ਤੋਂ ਲੁਧਿਆਣਾ ਵੱਲ ਜਾ ਰਹੇ ਮੋਟਰ ਸਾਇਕਲ ਨੰਬਰ ਪੀ.ਬੀ-49-9195 ਨੂੰ ਫੇਟ ਮਾਰਦਿਆ ਸੜ੍ਹਕ ਕਿਨ੍ਹ੍ਹਾਰੇ ਡੂੰਘੇ ਖਤਾਨਾ ਵਿੱਚ ਜਾ ਪਲਟੀ ਅਤੇ ਮੋਟਰਸਾਇਕਲ ਸਵਾਰ ਨੂੰ ਵੀ ਖਤਾਨਾ ਵਿੱਚ ਨਾਲ ਹੀ ਖਿੱਚ ਕੇ ਲੈ ਗਈ। ਜਿਸ ਕਾਰਨ ਮੋਟਸਾਇਕਲ ਸਵਾਰ ਨੂੰ ਬੱਸ ਨੇ ਅਪਣੇ ਥੱਲੇ ਦੱਬ ਲਿਆ। ਮੌਕੇ ’ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਜੇ.ਸੀ.ਵੀ ਮਸ਼ੀਨ ਨਾਲ ਬੱਸ ਨੂੰ ਚੁੱਕ ਕੇ ਹੇਠ ਤੋਂ ਕੱਢਿਆ। ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਾਨਪੁਰ ਵੱਜੋਂ ਹੋਈ ਹੈ। ਜਦਕਿ ਬੱਸ ਵਿੱਚ ਸਵਾਰ ਜਖ਼ਮੀ ਵਿਅਕਤੀਆਂ ਰਮੇਸ਼ ਯਾਦਵ ਕੁਰਾਲੀ, ਮਾਇਆ ਦੇਵੀ ਅਤੇ ਰਾਮ ਲਾਲ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਭੇਜਿਆ ਗਿਆ, ਜਿਥੋਂ ਰਮੇਸ਼ ਕੁਮਾਰ ਨੂੰ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਦੇ 32 ਸੈਕਟਰ ਦੇ ਹਸਪਤਾਲ ਵਿਖੇ ਰੈਫਰ ਕੀਤਾ ਗਿਆ।
ਤੇਜ਼ ਰਫ਼ਤਾਰੀ ਨੇ ਇੱਕ ਘਰ ’ਚ ਕੀਤਾ ਹਨ੍ਹੇਰਾ, ਅੱਧੀ ਦਰਜਨ ਸਵਾਰੀਆਂ ਜ਼ਖ਼ਮੀ



