Skip to content
Independent perspectives. Global stories.
BREAKING

ਐਨ.ਜੀ.ਟੀ. ਵੱਲੋਂ ਜ਼ਹਿਰੀਲੇ ਪਾਣੀ ਬਾਰੇ ਰਿਪੋਰਟ ਦੇ ਹੁਕਮ

Share this story

ਚੰਡੀਗੜ੍ਹ/ਨਵੀਂ ਦਿੱਲੀ, 24 ਮਈ (ਪੰਜਾਬ ਟਾਇਮਜ਼ ਬਿਊਰੋ)- ਬਿਆਸ ਦਰਿਆ ਦੇ ਜ਼ਹਿਰੀਲੇ ਪਾਣੀ ਦੇ ਮੁਦੇ ‘ਤੇ ਅਜ ਐਨ. ਜੀ. ਟੀ. ‘ਚ ਸੁਣਵਾਈ ਕੀਤੀ ਗਈ। ਇਸ ਦੌਰਾਨ ‘ਆਪ‘ ਦੇ ਵਫਦ ਦੇ ਨਾਲ ਸੁਖਪਾਲ ਖਹਿਰਾ, ਐਚ. ਐਸ. ਫੂਲਕਾ ਸਮੇਤ ਕਈ ਸਰਕਾਰੀ ਵਕੀਲ ਮੌਜੂਦ ਸਨ। ਐਨ. ਜੀ. ਟੀ. ਵਲੋਂ ਇਸ ਮਾਮਲੇ ‘ਤੇ ਕਾਰਵਾਈ ਕਰਦੇ ਹੋਏ ਸਪੈਸ਼ਲ ਰਿਪੋਰਟ ਬਣਾਉਣ ਦੇ ਨਿਰਦੇਸ਼ ਦੇਣ ਦੇ ਨਾਲ ਚਢਾ ਸ਼ੂਗਰ ਅਤੇ ਰਾਣਾ ਸ਼ੂਗਰ ਮਿਲ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਜਲੰਧਰ, ਲੁਧਿਆਣਾ ਨਗਰ ਨਿਗਮ ਸਮੇਤ ਪੰਜਾਬ ਸਰਕਾਰ, ਪੰਜਾਬ ਪ੍ਰਦੂਸ਼ਣ ਬੋਰਡ, ਰਾਜਸਥਾਨ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ 6 ਹਫਤਿਆਂ ’ਚ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿਤੇ ਹਨ।

WRITTEN BY