Skip to content
Independent perspectives. Global stories.
BREAKING

ਟਰੱਕ ਅਤੇ ਕਾਰ ਦੀ ਸਿੱਧੀ ਟੱਕਰ-ਇੱਕ ਦੀ ਮੌਤ

Share this story

ਸਰਦੂਲਗੜ੍ਹ, 23 ਮਈ (ਬਲਜੀਤ ਪਾਲ, ਵਿਪਨ ਗੋਇਲ)- ਸਬ ਡਵੀਜਨ ਸਰਦੂਲਗੜ੍ਹ ਦੇ ਪਿੰਡ ਝੰਡਾ ਖੁਰਦ ਦੇ ਬੱਸ ਸਟੈਂਡ ਉਪਰ ਟਰੱਕ ਅਤੇ ਸਫਿਵਟ ਡਿਜਾਇਰ ਕਾਰ ਵਿੱਚ ਸਿੱਧੀ ਟੱਕਰ ਹੋਣ ਨਾਲ ਕਾਰ ਚਾਲਕ ਦੀ ਮੋਤ ਹੋ ਗਈ ਹੈ। ਪੁਲਿਸ ਵੱਲੋਂ ਅਣਪਛਾਤੇ ਟਰੱਕ ਡਰਾਇਵਰ ਤੇ ਮਾਮਲਾ ਦਰਜ ਕਰ ਦਿੱਤਾ ਹੈ। ਇਸ ਸੰਬੰਧ ਵਿੱਚ ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਦੀਪ ਸਿੰਘ ਨੇ ਦੱਸਿਆ ਕਿ ਸਿਰਸਾ ਸਾਇਡ ਤੋ ਟਰੱਕ ਆ ਰਿਹਾ ਸੀ ਜਦ ਕਿ ਕਾਰ ਸਿਰਸਾ ਵੱਲ ਜਾ ਰਹੀ ਸੀ ਝੰਡਾ ਖੁਰਦ ਪਿੰਡ ਦੇ ਬੱਸ ਸਟੈਂਡ ਕੋਲ ਦੋਨਾਂ ਦੀ ਸਿੱਧੀ ਟੱਕਰ ਹੋ ਗਈ ਜਿਸ ਵਿੱਚ ਕਾਰ ਸਵਾਰ ਅਸੋਕ ਕੁਮਾਰ ਪੁੱਤਰ ਜਗਦੀਸ਼ ਚੰਦਰ ਵਾਸੀ ਹਿਸਾਰ ਦੀ ਮੋਕੇ ਤੇ ਹੀ ਮੋਤ ਹੋ ਗਈ। ਥਾਣਾ ਸਰਦੂਲਗੜ੍ਹ ਦੀ ਪੁਲਿਸ ਨੇ ਅਣਪਛਾਤੇ ਟਰੱਕ ਡਰਾਇਵਰ ਤੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

WRITTEN BY