ਆਰਥਿਕ ਰੂਪ ਨਾਲ ਨਿਰਭਰ ਪਤਨੀ ਨੂੰ ਗੁਜ਼ਾਰਾ ਮੁਆਵਜ਼ਾ ਨਹੀਂ

ਮੁੰਬਈ, 23 ਫਰਵਰੀ (ਪੀ.ਟੀ.)-ਬੰਬਈ ਉ¤ਚ ਅਦਾਲਤ ਨੇ 61 ਸਾਲਾਂ ਇੱਕ ਮਹਿਲਾ ਦੇ ਵੱਲੋਂ ਮਹੀਨਾਵਾਰ ਗੁਜਾਰਾ ਭੱਤਾ ਮੰਗੇ ਜਾਣ ਸਬੰਧੀ ਪਟੀਸ਼ਨ ਨੂੰ ਖਾਰਜ਼ ਕਰਦੇ ਹੋਏ ਕਿਹਾ ਕਿ ਆਰਥਿਕ ਰੂਪ ਨਾਲ ਅਜ਼ਾਦ ਪਤਨੀ ਗੁਜਾਰਾ ਮੁਆਵਜ਼ਾ ਦਾ ਦਾਅਵਾ ਨਹੀਂ ਕਰ ਸਕਦੀ। ਅਦਾਲਤ ਉਸ ਮਹਿਲਾ ਦੇ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ। ਉਸ ਨੇ ਪਰਿਵਾਰ ਨੂੰ ਅਦਾਲਤ ਦੁਆਰਾ 2012 ’ਚ ਉਸਦੇ ਪਤੀ ਨੂੰ ਪ੍ਰਤੀ ਮਹੀਨੇ 15,000 ਰੁਪਏ ਦੀ ਰਕਮ ਦੇਣ ਦੇ ਆਦੇਸ਼ ਤੋਂ ਇਨਕਾਰ ਕੀਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਮੌਜੂਦਾ ਮਾਮਲੇ ’ਚ ਇਹ ਨਜ਼ਰ ਆਉਂਦਾ ਹੈ ਕਿ ਮਹਿਲਾ ਨੂੰ ਹਰ ਮਹੀਨੇ ਵਿਆਜ ਦੇ ਰੂਪ ਵਿਚ 37,500 ਰੁਪਏ ਤੋਂ ਜ਼ਿਆਦਾ ਰਕਮ ਮਿਲ ਰਹੀ ਹੈ। ਉਸਦੇ ਬੈਂਕ ਖਾਤੇ ’ਚ ਢੁੱਕਵੀਂ ਰਕਮ ਹੈ। ਇਸਦੇ ਨਾਲ ਹੀ ਉਸ ਦਾ ਬੇਟਾ ਹਰ ਮਹੀਨੇ ਪੈਸੇ ਦਿੰਦਾ ਹੈ।

Send this to a friend