Skip to content
Independent perspectives. Global stories.
BREAKING

ਲੋਕ ਮਨਾਂ ’ਚ ਕਾਂਗਰਸ ਪ੍ਰਤੀ ਰੋਹ : ਘੁੰਨਸ

Share this story

ਤਪਾ ਮੰਡੀ, 18 ਮਈ (ਰੋਹਿਤ ਸਿੰਗਲਾ)- ਪੰਜਾਬ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਸਾਬਕਾ ਵਿਧਾਇਕ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਨੇ ਐਸ.ਸੀ ਵਿੰਗ ਦੇ ਕੌਮੀ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਨਾਲ ਮਿਲ ਕੇ ਹਲਕਾ ਸ਼ਾਹਕੋਟ ਵਿਚਲੀ ਜਿਮਣੀ ਚੋਣ ਵਿਚ ਪਾਰਟੀ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹਕ ਵਿਚ ਨਗਰ ਪੰਚਾਇਤ ਲੋਹੀਆ ਦੇ ਮੁਹਲਾ ਡੁਮਾਨਾ ਵਿਚ ਮੀਟਿੰਗਾਂ ਕਰਕੇ ਅਕਾਲੀ ਭਾਜਪਾ ਦੇ ਹੱਕ ਵਿਚ ਲੋਕਾਂ ਨੂੰ ਭੁਗਤਣ ਲਈ ਪ੍ਰੇਰਿਤ ਕੀਤਾ ਤਾਂ ਜੋ ਝੂਠੇ ਵਾਅਦੇ ਕਰਨ ਵਾਲੀ ਕਾਂਗਰਸ ਅਤੇ ਕੈਪਟਨ ਸਰਕਾਰ ਨੂੰ ਸਿਆਸੀ ਤੋਰ ’ਤੇ ਚੋਣ ਮੈਦਾਨ ਵਿਚ ਭਾਜ ਦਿੱਤੀ ਜਾ ਸਕੇ। ਸੰਤ ਘੁੰਨਸ ਨੇ ਦੱਸਿਆਂ ਕਿ ਹਲਕਾ ਸ਼ਾਹਕੋਟ ਅੰਦਰਲੇ ਲੋਕਾਂ ਦੇ ਮਨਾਂ ਵਿਚ ਕਾਂਗਰਸ ਪ੍ਰਤੀ ਭਾਰੀ ਰੋਹ ਪਾਇਆ ਜਾ ਰਿਹਾ ਹੈ ਮੌਕੇ ਮਲਕੀਤ ਸਿੰਘ ਚੰਗਾਲ ਜਿਲਾ ਪ੍ਰਧਾਨ, ਭਗਵਾਨ ਸਿੰਘ ਭਾਨਾਂ ਮੈਂਬਰ ਜਿਲਾ ਪ੍ਰੀਸਦ, ਲਹਿਬਰ ਭਟੀ, ਪ੍ਰਸੋਤਮ ਲਾਲ, ਸੋਮ ਰਾਜ ਲੋਹੀਆ ਕੁਕੂ ਪ੍ਰਧਾਨ, ਜਸਵੀਰ ਸਿੰਘ ਖੇੜੀ, ਗੁਰਵਿੰਦਰ ਸਿੰਘ ਘੁੰਨਸ, ਜਸਵਿੰਦਰ ਸਿੰਘ ਲੱਧੜ ਆਦਿ ਵੀ ਹਾਜਰ ਸਨ।

WRITTEN BY