ਪੰਚ ਪ੍ਰਧਾਨੀ ਸਪੱਸ਼ਟ ਕਰੇ ਕਿ ਉਨ੍ਹਾਂ ਦਾ ਖਾਲਿਸਤਾਨ ਪ੍ਰਤੀ ਕੀ ਸਟੈਂਡ ਹੈ : ਮਾਨ

image ਫਤਿਹਗੜ੍ਹ ਸਾਹਿਬ, 23 ਫਰਵਰੀ (ਪੀ.ਟੀ.ਬਿਊਰੋ)-ਅੱਜ ਮਨੁੱਖਤਾ ਪੱਖੀ ਚੰਗਾ ਉ¤ਦਮ ਕਿਸੇ ਵੱਲੋਂ ਵੀ ਹੋਵੇ, ਉਸਦੀ ਪ੍ਰਸ਼ੰਸਾ ਕਰਨੀ ਚੰਗੀ ਅਤੇ ਵਿਸ਼ਾਲ ਸੋਚ ਹੁੰਦੀ ਹੈ। ਸ਼੍ਰੀ ਕੇਜਰੀਵਾਲ ਵੱਲੋਂ ਜੋ ਸਿੱਖ ਕੌਮ ਦੇ ਕਤਲੇਆਮ ਦੀ ਜਾਂਚ ਲਈ ਐਸਆਈਟੀ ਬਣਾੲਂੀ ਗਈ ਹੈ ਅਤੇ ਜਿਨ੍ਹਾਂ ਨੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਨੂੰ ਖਤਮ ਕਰਕੇ ਉਮਰ ਕੈਦ ਵਿਚ ਬਦਲਣ ਦੀ ਸਿਫਾਰਿਸ਼ ਕੀਤੀ ਹੈ, ਉਸ ਦਾ ਅਸੀਂ ਵੀ ਭਰਪੂਰ ਸਵਾਗਤ ਕੀਤਾ ਹੈ। ਲੇਕਿਨ ਪੰਚ ਪ੍ਰਧਾਨੀ ਦੇ ਮੁੱਖੀ ਦਲਜੀਤ ਸਿੰਘ ਬਿੱਟੂ ਜੋ ਬੀਤੇ ਸਮੇਂ ਵਿਚ ‘‘ਪੰਥਕ ਕਮੇਟੀ’’ ਦੇ ਵੀ ਮੁੱਖੀ ਰਹੇ ਹਨ, ਜਿਨ੍ਹਾਂ ਨੈ ਅੱਜ ਦੇ ਇੰਡੀਅਨ ਐਕਸਪ੍ਰੈਸ ਦੇ ਅਖਬਾਰ ਵਿਚ ਆਪ ਪਾਰਟੀ ਨਾਲ ਚੱਲਣ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨੇ ਬੀਤੇ ਸਮੇਂ 1991 ਵਿਚ ਸਾਡੇ ਵੱਲੋਂ

ਪਟਿਆਲਾ ਤੋਂ ਖੜ੍ਹੇ ਕੀਤੇ ਗਏ ਉਮੀਦਵਾਰ ਜਥੇਦਾਰ ਬਲਦੇਵ ਸਿੰਘ ਲੰਗ ਅਤੇ ਜਲੰਧਰ ਤੋਂ ਖੜ੍ਹੇ ਕੀਤੇ ਗਏ ਉਮੀਦਵਾਰ ਸ. ਸਤਨਾਮ ਸਿੰਘ ਨੂੰ ਮਾਰ ਕੇ ਚੋਣਾਂ ਬਾਈਕਾਟ ਕਰਨ ਲਈ ਮਜਬੂਰ ਕੀਤਾ ਸੀ। ਇਨ੍ਹਾਂ ਨੇ ਲੁਧਿਆਣਾ ਦੇ ਬੈਂਕ ਡਕੈਤੀ ਕਰਕੇ ਪੰਜ ਕਰੋੜ ਸੱਤਰ ਲੱਖ ਰੁਪਏ ਇਸ ਕਰਕੇ ਲੁੱਟੇ ਸੀ ਤਾਂ ਕਿ ਖਾਲਿਸਤਾਨ ਦੀ ਮੰਜਿਲ ਦੀ ਪ੍ਰਾਪਤੀ ਕੀਤੀ ਜਾ ਸਕੇ। ਅਸੀਂ ਉਨ੍ਹਾਂ ਪੰਚ ਪ੍ਰਧਾਨੀ ਵਾਲਿਆਂ ਤੋਂ ਪੁੱਛਣਾਂ ਚਾਹਵਾਂਗੇ ਕਿ ਉਨ੍ਹਾਂ ਦਾ ਅੱਜ ਖਾਲਿਸਤਾਨ ਦੇ ਮਿਸ਼ਨ ਪ੍ਰਤੀ ਕੀਤ ਸਟੈਂਡ ਹੈ?
ਇਹ ਵਿਚਾਰ ਸ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਚ ਪ੍ਰਧਾਨੀ ਵੱਲੋਂ ਆਪ ਪਾਰਟੀ ਨੂੰ ਚੋਣਾਂ ਵਿੱਚ ਉਮੀਦਵਾਰਾਂ ਨੂੰ ਇਮਦਾਦ ਕਰਨ ਦੇ ਕੀਤੇ ਗਏ ਫੈਸਲੇ ਉ¤ਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਆਪਣੇ ਕੌਮੀ ਮਿਸ਼ਨ ਖਾਲਿਸਤਾਨ ਨੂੰ ਅਲਵਿਦਾ ਕਹਿ ਕੇ ਕਿਸੇ ਹਿੁੂੰਤਵ ਪਾਰਟੀ ਨੂੰ ਸਹਿਯੋਗ ਕਰਨ ਦੇ ਅਮਲ ਕੇਵਲ ਆਪਣੇ ਅਤੇ ਆਪਣੇ ਪਰਿਵਾਰ ਤੱਕ ਸੀਮਿਤ ਹਨ ਜਦੋਂਕਿ ਪੰਚ ਪ੍ਰਧਾਨੀ ਦੇ ਮੌਜੂਦਾ ਮੁੱਖੀ ਨੇ ਖਾਲਿਸਤਾਨ ਦੇ ਮਿਸ਼ਨ ਲਈ ਬੈਂਕ ਡਕੈਤੀਆਂ ਵੀ ਕੀਤੀਆਂ, ਕਤਲ ਵੀ ਕੀਤੇ। ਲੇਕਿਨ ਹੁਣ ਉਨ੍ਹਾਂ ਸਾਧਨਾਂ ਦੀ ਦੁਰਵਰਤੋਂ ਕਰਕੇ ਨੂਰਪੁਰ (ਰੋਪੜ) ਅਤੇ ਪਿਲੀਭੀਤ (ਯੂ ਪੀ) ਜਮੀਨਾਂ ਜਾਇਦਾਦਾਂ ਖਰੀਦਣ, ਵੱਡੇ ਬੰਗਲੇ ਅਤੇ ਮਹਿੰਗੀਆਂ ਕਾਰਾਂ ਰੱਖਣ ਤੱਕ ਹੀ ਸੀਮਿਤ ਹੋ ਚੁੱਕੇ ਹਨ ਅਤੇ ਖਾਲਿਸਤਾਨ ਸੰਬੰਧੀ ਚੁੱਪ ਕਰ ਗਏ ਹਨ। ਉਨ੍ਹਾਂ ਮਿਸਾਲ ਦਿੰਦੇ ਹੋਏ ਕਿਹਾ ਕਿ ਬੀਤੇ ਸਮੇਂ ਵਿੱਚ ਜਦੋਂ ਮਿਸਲਾਂ ਵੱਲੋਂ ਆਜ਼ਾਦੀ ਦਾ ਯੁੱਧ ਹੋਇਆ ਤਾਂ ਉਸ ਸਮੇਂ ਸਿੱਖ ਮਿਸਲਾਂ ਦੇ ਸਰਦਾਰਾਂ ਨੂੰ ਅਕਾਲ ਤਖਤ ਸਾਹਿਬ ਵਿਖੇ ਇਕੱਠਾ ਕੀਤਾ ਗਿਆ ਸੀ । ਉਸ ਸਮੇਂ ਕਸੂਰ ਦੇ ਇਕ ਬ੍ਰਾਹਮਣ ਦੀ ਧੀ ਨੂੰ ਪਠਾਣ ਚੁੱਕ ਕੇ ਲੈ ਗਏ ਸਨ ਜਿਸ ਨੇ ਆਪਣੀ ਫਰਿਆਦ ਮਿਸਲਾਂ ਦੇ ਜਥੇਦਾਰਾਂ ਕੋਲ ਰੱਖੀ । ਮਿਸਲਾਂ ਦੇ ਜਥੇਦਾਰਾਂ ਨੇ ਸੋਚ ਵਿਚਾਰ ਕੀਤੀ ਕਿ ਪਠਾਣਾਂ ਦੀ ਹਕੂਮਤ ਹੈ ਉਨ੍ਹਾਂ ਕੋਲ ਵੱਡੀਆਂ ਵੱਡੀਆਂ ਹਵੇਲੀਆਂ ਅਤੇ ਜੰਗੀ ਸਾਧਨ ਚੌਖੇ ਹਨ। ਉਨ੍ਹਾਂ ਉ¤ਤੇ ਹਮਲਾ ਕਰਨਾਂ ਸਾਡੀ ਸਮਰੱਥਾ ਵਿਚ ਨਹੀਂ । ਲੇਕਿਨ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਸਾਹਮਣੇ ਆਈ ਤਾਂ ਫੈਸਲਾ ਹੋਇਆ ਕਿ ਜਦੋਂ ਪਠਾਣ ਰੋਜੇ ਰੱਖਦੇ ਹਨ, ਉਸ ਸਮਂ ਹਮਲਾ ਕਰਕੇ ਬ੍ਰਾਹਮਣਾਂ ਦੀ ਧੀ ਨੂੰ ਛੁਡਾਇਆ ਜਾਵੇ। ਸਹੀ ਸਮੇਂ ਸਿੱਖ ਮਿਸਲਾਂ ਵੱਲੋਂ ਹਮਲਾ ਕੀਤਾ ਗਿਆ ਅਤੇ ਬ੍ਰਾਹਮਣ ਦੀ ਧੀ ਨੂੰ ਛੂਡਾ ਕੇ ਲਿਆਂਦਾ ਅਤੇ ਸਿੱਖਾਂ ਦੇ ਹੱਥ ਕਾਫੀ ਧੰਨ-ਦੌਲਤ ਵੀ ਲੱਗੀ, ਜਿਸ ਨੂੰ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਵਰਤਿਆ ਗਿਆ। ਜਦੋਂ ਸਿੱਖ ਮਾਲੀ ਤੌਰ ਤੇ ਤਕੜੇ ਹੋ ਗਏ ਤਾਂ ਲਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਸਿੱਖ ਬਾਦਸ਼ਾਹੀ ਕਾਇਮ ਕੀਤੀ ਗਈ। ਉਨ੍ਹਾਂ ਕਿਹਾ ਜਿਥੋਂ ਤੱਕ ਕੇਜਰੀਵਾਲ ਦੇ ਅਮਲਾਂ ਦੀ ਗੱਲ ਹੈ ਉਸ ਨੂੰ ਅਸੀਂ ਵੀ ਸਰਾਹਿਆ ਹੈ। ਲੇਕਿਨ ਪੰਚ ਪ੍ਰਧਾਨੀ ਵੱਲੋਂ ਕੌਮੀ ਮਿਸ਼ਨ ਖਾਲਿਸਤਾਨ ਨੂੰ ਛੱਡ ਕੇ ਆਪ ਪਾਰਟੀ, ਜੋ ਹਿੰਦੂਤਵ ਦੀ ਹੀ ਇਕ ਸ਼ਾਖਾ ਹੈ ਉਸ ਵਿਚ ਘੁਸਪੈਠ ਕਰ ਜਾਣਾ ਇਸੇ ਤਰਾਂ ਮਹਿਤਾ ਚਾਵਲਾ, ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਭੂਰੇਕੋਨਾ, ਗੁਰਬਚਨ ਸਿੰਘ ਗਰੇਵਾਲ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿਘ ਬਾਦਲ, ਬਿਕਰਮ ਮਜੀਠੀਆ ਆਦਿ ਵੱਲੋਂ ਮੁਤੱਸਵੀ ਜਮਾਤ ਭਾਜਪਾ ਦਾ ਅਤੇ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ, ਬੀਬੀ ਰਜਿੰਦਰ ਕੌਰ ਭੱਠਲ ਆਦਿ ਵੱਲੋਂ ਕਾਂਗਰਸ ਵਿਚ ਚਲੇ ਜਾਣ ਦੇ ਅਮਲ ਕੌਮੀ ਮਕਸਦ ਤੋਂ ਭਟਕਣ ਦੇ ਤੁਲ ਹਨ। ਹੁਣ ਜਦੋਂ ਪੰਚ ਪਧਾਨੀ ਆਪ ਪਾਰਟੀ ਵਿਚ ਸ਼ਮੂਲੀਅਤ ਕਰ ਗਏ ਹਨ ਤਾਂ ਸਿੱਖਾਂ ਦੇ ਕਤਲ ਕਰਨੇ, ਬੈਂਕ ਲੁੱਟਣੇ, ਬੰਦੂਕ ਦੀ ਨੋਕ ਤੇ ਚੋਣਾਂ ਦਾ ਬਾਈਕਾਟ ਕਰਾਉਣ ਦਾ ਕੀ ਫਾਇਦਾ ਹੋਇਆ ਹੈ? ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੋਇਆ ਹੈ ਕਿ ਸ. ਦਲਜੀਤ ਸਿੰਘ ਬਿੱਟੂ ਨੇ ਪਾਰਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿਚ ਕਿਹਾ ਸੀ ਕਿ ਹੁਣ ਖਾਲਿਸਤਾਨ ਜਾਂ ਆਜ਼ਾਦੀ ਦੀ ਗੱਲ ਕਰਨਾਂ ਛੱਡ ਦਿਉ। ਇਨ੍ਹਾਂ ਦੇ ਅਜਿਹੇ ਅਮਲਾਂ ਤੋਂ  ਸਾਨੂੰ ਪੂਰੀ ਜਾਣਕਾਰੀ ਸੀ ਕਿਊਂਕਿ ਸ. ਬਿੱਟੂ ਵੱਲੋਂ ਜੇਲ੍ਹ ਵਿਚ ਬੈਠੇ ਹੋਏ ਸਾਡੇ ਮਜਬੂਤ ਜਥੇਦਾਰਾਂ ਨੂੰ ਫੋਨ ਕਰਕੇ ਇਹ ਕਹਿਣਾਂ ਕਿ ਉਹ ਸਾਡੇ ਨਾਲ ਚੱਲਣ ਤੋਂ ਵੀ ਖਾਲਿਸਤਾਨ ਪ੍ਰਤੀ ਇਨ੍ਹਾਂ ਦੀ ਸੋਚ ਅਤੇ ਅਮਲਾਂ ਦਾ ਸੱਚ ਸਾਹਮਣੇ ਆ ਗਿਆ ਸੀ।
ਉਨ੍ਹਾਂ ਕਿਹਾ ਕਿ ਮੌਜੂਦਾ ਸੰਤ ਸਮਾਜ, ਫੈਡਰੇਸ਼ਨਾਂ, ਟਕਸਾਲ ਦਾ ਇਕ ਧੜਾ ਜੋ ਬਾਦਲ ਦਲੀਆਂ ਅਤੇ ਬੀਜੇਪੀ ਦੇ ਗੁਲਾਮ ਬਣ ਚੁੱਕੇ ਹਨ ਉਹ ਜਾਤ  ਪਾਤ ਨੂੰ ਉਭਾਰਦੇ ਹਨ। ਜਦੋਂਕਿ ਸਿੱਖ ਧਰਮ ਵਿਚ ਕੋਈ ਜਾਤ ਪਾਤ ਨਹੀਂ ਹੈ। ਨਰਿੰਦਰ ਮੋਦੀ ਦੀ ਪੰਜਾਬ ਆਮਦ ਤੇ ਉਪਰੋਕਤ ਵਰਗ ਸਭ ਚੁੱਪ ਕਿਊਂ ਹਨ? ਅਸੀਂ ਸਪੱਸ਼ਟ ਕਰਦੇ ਹਾਂ ਕਿ ਹਿੰਦੂਤਵ ਦੇ ਭੁਚਾਲ ਅੱਗੇ ਅਸੀਂ ਬਿਲਕੁਲ ਵੀ ਨਹੀਂ ਰੁਕੇ। ਨਿਰੰਤਰ ਮਿਸ਼ਨ ਪ੍ਰਤੀ ਸੰਘਰਸ਼ ਜਾਰੀ ਹੈ। ਸਾਡੀ ਚਾਹਨਾਂ ਹੈ ਕਿ ਸਿੱਖ ਕੌਮ ਹਿੰਦੂਤਵ ਦੀ ਗੁਲਾਮੀਂ ਦੇ ਜੂਲੇ ਨੂੰ ਤੋੜ ਕੇ ਆਜ਼ਾਦ ਵਿਚਰੇ। ਤਾਂ ਕਿ ਸਾਡੀ ਵੱਖਰੀ ਅਤੇ ਅਣਖੀਲੀ ਖਾਲਸਾਈ ਪਹਿਚਾਣ, ਆਨਸ਼ਾਨ ਕੌਮਾਂਤਰੀ ਪੱਧਰ ਉ¤ਤੇ ਹਮੇਸ਼ਾਂ ਕਾਇਮ ਰਹੇ। ਜਦੋਂ ਪੰਚ ਪ੍ਰਧਾਨੀ, ਸਿੱਖ ਸਟੂਡੈਟ ਫੈਡਰੇਸ਼ਨਾਂ, ਸੰਤ ਸਮਾਜ , ਬਾਦਲ ਦਲੀਏ, ਕਾਂਗਰਸੀਏ ਸਿੱਖ, ਟਕਸਾਲ ਆਦਿ ਮਤੁੱਸਵੀਆਂ ਦੇ ਗੁਲਾਮ ਬਣਨ ਵਿਚ ਖੁਸ਼ੀ ਮਹਿਸੂਸ ਕਰਦੇ ਹਨ ਤਾਂ ਸਿੱਖ ਕੌਮ ਕਿਵੇਂ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਰੱਖ ਸਕੇਗੀ ? ਇਸ ਮੁੱਦੇ ਉ¤ਤੇ ਸੰਜੀਦਾ ਵਿਚਾਰ ਤਾਂ ਕਰੋ।ਸ. ਮਾਨ ਨੇ ਕਿਹਾ ਕਿ ਮੇਰੀ ਪੰਚ ਪ੍ਰਧਾਨੀ ਦੇ ਆਗੂ ਸ. ਹਰਪਾਲ ਸਿੰਘ ਚੀਮਾਂ ਅਤੇ ਭਾਈ ਮੋਹਕਮ ਸਿੰਘ ਨਾਲ ਆਪ ਪਾਰਟੀ ਨਾਲ ਜਾਣ ਦੇ ਵਿਸ਼ੇ ਉ¤ਤੇ ਅਤੇ ਕੌਮੀ ਮਿਸ਼ਨ ਖਾਲਿਸਤਾਨ ਦੀ ਗੱਲ ਹੋਈ ਹੈ , ਲਕਿਨ ਇਹ ਆਗੂ ਕੌਮੀਂ ਮਿਸ਼ਨ ਦੀ ਕਿਵੇਂ ਪ੍ਰਾਪਤੀ ਕਰਨੀਂ ਹੈ ਸੰਬੰਧੀ ਕੋਈ ਵੀ ਸਪੱਸ਼ਟ ਜਵਾਬ ਨਹੀਂ ਦੇ ਸਕੇ । ਜਿਸ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਉਹ ਖੁਦ ਵੀ ਭੰਬਲਭੂਸੇ ਵਿਚ ਹਨ ਅਤੇ ਮਿਸ਼ਨ ਪ੍ਰਤੀ ਸੁਹਿਰਦ ਨਹੀਂ ਹਨ। ਸ. ਮਾਨ ਨੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਮੈ ਰਹਾਂ ਜਾਂ ਨਾਂ ਰਹਾਂ ਲੇਕਿਨ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ , ਸਿੱਖ ਜਰਨੈਲਾਂ ਨੇ ਅਤੇ ਹੋਰ ਸ਼ਹੀਦਾਂ ਨੇ ਬਰਤਾਨੀਆਂ, ਸੋਵੀਅਤ ਰੂਸ ਅਤੇ ਹਿੰਦ ਤਿੰਨ ਪ੍ਰਮਾਣੂ ਤਾਕਤ ਵਾਲੇ ਮੁਲਕਾਂ ਦੀਆਂ ਫੌਜਾਂ ਨੂੰ ਆਪਣੇ ਕਿਲੇ ਵਿਚ 72 ਘੰਟੇ ਤੱਕ ਦਾਖਿਲ ਨਹੀਂ ਹੋਣ ਦਿੱਤਾ ਅਤੇ ਖਾਲਿਸਤਾਨ ਦੇ ਮਿਸ਼ਨ ਲਈ ਸ਼ਹੀਦੀਆਂ ਪਾਈਆਂ, ਮਾਵਾਂ ਨੇ ਆਪਣੇ ਪੁੱਤ ਸ਼ਹੀਦ ਕਰਵਾਏ, ਉਹ ਕੌਮੀਂ ਸੋਚ ਨੇ ਬਿਲਕੁਲ ਨਹੀਂ ਮਰਨਾਂ । ਖਾਲਿਸਤਾਨ ਤਾਂ ਅਵੱਸ਼ ਬਣ ਕੇ ਰਹਿਣਾਂ ਹੈ ਭਾਵੇਂ ਕੋਈ ਆਪਣੇ ਸਵਾਰਥਾਂ ਲਈ ਕੌਮੀਂ ਤਾਕਤ ਨੂੰ ਦੁਸ਼ਮਣ ਨਾਲ ਮਿਲ ਕੇ ਕਮਜ਼ੋਰ ਕਰੇ ਜਾਂ ਗੱਦਾਰੀ ਕਰੇ, ਉਸ ਦਾ ਵੀ ਖਾਮਿਆਜ਼ਾ ਉਨ੍ਹਾਂ ਨੂੰ ਹਰ ਕੀਮਤ ਉ¤ਤੇ ਭੁਗਤਣਾ ਹੀ ਪਵੇਗਾ।
ਇਸੇ ਦੌਰਾਨ ਪਾਰਟੀ ਨੇ ਐਲਾਨ ਕੀਤਾ ਹੈ ਕਿ ਸ. ਮਾਨ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ। ਇਹ ਗੱਲ ਪਾਰਟੀ ਦੇ ਸਕੱਤਰ ਜਨਰਲ ਸ. ਜਸਵੰਤ ਸਿੰਘ ਮਾਨ ਨੇ ਦੱਸੀ। ਮਾਨ ਖੁਦ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਹਨ।

Send this to a friend