Skip to content
Independent perspectives. Global stories.
BREAKING

ਕੇਂਦਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ’ਤੇ ਅਸਿੱਧੀ ਰੋਕ ਲਗਾ ਕੇ ਦਲਿਤਾਂ ਦੇ ਜਖਮਾਂ ਤੇ ਲੂਣ ਭੁੱਕਿਆ : ਡਾ. ਜੱਖੂ

Share this story

ਨਥਾਣਾ, 15 ਮਈ (ਚਰਨਜੀਤ ਸਿੱਧੂ)- ਦੇਸ਼ ਭਰ ਵਿੱਚ ਸੂਬਾ ਸਰਕਾਰਾਂ ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਲਿਤਾਂ ਖਿਲਾਫ ਕੀਤੇ ਬਦਤਰ ਫੈਸਲਿਆਂ ਨੇ ਦਲਿਤ ਸਮਾਜ ਦੀ ਨੀਂਦ ਹਰਾਮ ਕਰ ਦਿੱਤੀ ਹੈ, ਦਲਿਤ ਵਿਰੋਧੀ ਫੈਸਲਿਆਂ ਨੂੰ ਸਮਝਣ ਵਾਲਾ ਪੜ੍ਹਿਆ ਲਿਖਿਆ ਦਲਿਤ ਵਰਗ ਸਰਕਾਰ ਦੇ ਇੰਨਾਂ ਫੈਸਲਿਆਂ ਨੂੰ ਜ਼ਹਿਰ ਪਰੋਸੇ ਜਾਣ ਬਰਾਬਰ ਮੰਨ ਰਿਹਾ ਹੈ,ਇਹ ਅੱਜ ਸ੍ਰੋ ਅਕਾਲੀ ਦਲ ਬਾਦਲ ਦੇ ਕੌਮੀ ਜਥੇਬੰਦਕ ਸਕੱਤਰ ਡਾ:ਜੱਖੂ ਨੇ ਕੇਂਦਰ ਸਰਕਾਰ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਕਰਨ ਲਈ ਲਾਈਆਂ ਟੇਡੀਆਂ ਸ਼ਰਤਾਂਦੀ ਨਿੰਦਾ ਕਰਦੇ ਹੋਏ ਇਸ ਫੈਸਲੇ ਨੂੰ ਸਕਾਲਰਸ਼ਿਪ ਨੂੰ ਅਸਿੱਧੇ ਤੌਰ ਤੇ ਬੰਦ ਕਰਕੇ ਦਲਿਤ ਬੱਚਿਆਂ ਨੂੰ ਕਾਲਜਾਂ ਦੀ ਪੜ੍ਹਾਈ ਅਧਵਾਟੇ ਛੱਡ ਕੇ ਘਰ ਬੈਠਣ ਲਈ ਮਜਬੂਰ ਕਰਨਾਂ ਅਤੇ ਵਿਦਿਅਕ ਸੰਸਥਾਵਾਂ ਦੇ ਦਰਵਾਜੇ ਬੰਦ ਕਰਨ ਬਰਾਬਰ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵਿੱਚ ਜੋ ਦਲਿਤ ਵਜੀਰ ਹਨ ਉਹ ਅੱਖਾਂ ਤੇ ਦਿਮਾਗ ਖੋਲ ਕੇਸਰਕਾਰ ਵੱਲੋਂ ਦਲਿਤਾਂ ਪ੍ਰਤੀ ਕੀਤੇ ਫੈਸਲਿਆਂ ਦੀ ਨਜਰਸਾਨੀ ਕਰਨ ਨਹੀ ਤਾਂ ਆਉਣ ਵਾਲਾ ਸਮਾਂ ਦਲਿਤ ਰਾਜਨੀਤਕ ਲੋਂਕਾਂ ਨੂੰ ਮੁਆਫ ਨਹੀ ਕਰੇਗਾ। ਡਾ: ਜੱਖੂ ਨੇ ਕੇਂਦਰੀ ਵਜੀਰ ਤੇ ਪੰਜਾਬ ਤੋਂ ਦਲਿਤ ਲੋਕ ਸਭਾ ਮੈਂਬਰ ਵਿਜੈ ਸਾਂਪਲਾ ਨੂੰਬੇਨਤੀ ਕੀਤੀ ਕਿ ਉਹ ਮੋਦੀ ਸਰਕਾਰ ਦੇ ਦਲਿਤਾਂ ਖਿਲਾਫ ਕੀਤੇ ਫੈਸਲੇ ਨੂੰ ਰੋਕਣ ਲਈ ਮੁਸੱਕਤ ਕਰਨ। ਡਾ: ਜੱਖੂ ਨੇ ਕਿਹਾ ਕਿ ਅਕਾਲੀ ਦਲ ਕੇਂਦਰ ਸਰਕਾਰ ਦੇ ਕਿਸੇ ਵੀ ਦਲਿਤ ਵਿਰੋਧੀ ਫੈਸਲਿਆਂ ਵਿੱਚ ਨਾਂ ਕਦੇ ਸਹਿਮਤ ਸੀ ਤੇ ਨਾਂ ਹੀ ਹੋਵੇਗੀ, ਕਿਉਂਕੀ ਅਕਾਲੀ ਦਲ ਤਾਂ ਗੁਰੂ ਸਹਿਬਾਨ ਦੇ ਸਰਬੱਤ ਦੇ ਭਲੇ ਵਾਲੇ ਫਲਸਫੇ ਦਾ ਧਾਰਨੀ ਹੈ। ਅਕਾਲੀ ਦਲ ਦੀ ਸਰਕਾਰ ਵੇਲੇ ਦਲਿਤ ਭਲਾਈ ਦੀਆਂ ਸਕੀਮਾਂ ਦੀ ਸ਼ੁਰੂਆਤ ਅਕਾਲੀ ਸਰਕਾਰ ਨੇ ਹੀ ਕੀਤੀ ਸੀ ,ਪਰ ਬਾਅਦ ਵਿੱਚ ਕਾਂਗਰਸ ਸਰਕਾਰ ਨੇ ਦਲਿਤ ਪੱਖੀ ਸਕੀਮਾਂ ਬੰਦ ਕਰਨ ਨੂੰ ਪਹਿਲ ਦਿੱਤੀ।

WRITTEN BY