ਅੰਮ੍ਰਿਤਸਰ, 14 ਮਈ (ਦਵਾਰਕਾ ਨਾਥ ਰਾਣਾ)-ਵਾਲਮੀਕਿ ਆਦਿ ਧਰਮ ਸਮਾਜ ਰਜਿ: ਭਾਰਤ ਵੱਲੋਂ ਨਿਊ ਜਵਾਹਰ ਨਗਰ ਮਕਬੂਲਪੁਰਾ ਮਹਿਤਾ ਰੋਡ ਵਿਖੇ ਸਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਦਕਰ ਜੀ ਦਾ 127ਵਾਂ ਜਨਮ ਦਿਹਾੜਾ ਪੰਜਾਬ ਵਾਈਸ ਪ੍ਰਧਾਨ ਪ੍ਰਦੀਪ ਕੁਮਾਰ ਗੱਬਰ ਦੀ ਅਗਵਾਈ ਵਿੱਚ ਮਨਾਇਆ ਗਿਆ। ਸਮਾਗਮ ਵਿੱਚ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਮਾਤਾ ਜਗੀਰ ਕੌਰ ਮੁੱਖ ਮਹਿਮਾਨ ਦੇ ਤੋਰ ਤੇ ਪਹੁੰਚੇ। ਇਸ ਦੋਰਾਨ ਅੰਮ੍ਰਿਤਸਰ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਰਾਕੇਸ਼ ਗਿੱਲ, ਐਸ ਪੀ ਕੇਵਲ ਅਤੇ ਭਗਵਾਨ ਵਾਲਮੀਕਿ ਆਦਿ ਧਰਮ ਸਮਾਜ ਦੇ ਪ੍ਰਧਾਨ ਮੇਘਨਾਥ ਵੀ ਨੇ ਵੀ ਵਿਸ਼ੇਸ਼ਤੋਰ ਤੇ ਸ਼ਿਰਕਤ ਕੀਤੀ। ਇਸ ਦੋਰਾਨ ਆਏ ਹੋਏ ਸਮੂੱਹ ਮੁੱਖ ਮਹਿਮਾਨਾਂ ਨੇ ਸੰਬੋਧਿਤ ਕਰਦੇ ਹੋਏ ਡਾ. ਭੀਮ ਰਾਓ ਅੰਬੇਦਕਰ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਅਤੇ ਸਾਰਿਆਂ ਨੂੰ ਉਨ੍ਹਾਂ ਦੇ ਪੱਦ ਚਿੰਨਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਦੋਰਾਨ ਵਾਲਮੀਕਿ ਆਦਿ ਧਰਮ ਸਮਾਜ ਦੇ ਨੁਮਾਇੰਦੀਆਂ ਵੱਲੋਂ ਆਏ ਹੋਏ ਮੁੱਖ ਮਿਹਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਤੇ ਪੰਜਾਬ ਪ੍ਰਧਾਨ ਸੰਜੀਵ ਸਰਮਾ ਅਟਲ ਭਾਜਪਾ ਸੇਨਾ, ਪੰਜਾਬ ਪ੍ਰਧਾਨ ਚਰਨ ਸਿੰਘ ਲੱਖਾ, ਜਨਰਲ ਸੈਕਟਰੀ ਰਾਜੇਸ ਪਾਠਕ, ਮਹਾਂਮੰਤਰੀ ਤਿਲਕ ਰਾਜ ਸਹੋਤਾ, ਤਰਸ਼ੇਮ ਮਕਬੁਲ ਪੁਰਾ ਸਚਿਨ ਕਲਿਆਨ, ਜਿਲ੍ਹਾ ਸ਼ਹਿਰੀ ਪ੍ਰਧਾਨ ਸਤਨਾਮ ਸਿੰਘ ਵੱਲ੍ਹਾ, ਰਾਮ ਲੁਭਾਇਆ, ਗੁਰਵਿੰਦਰ ਸਿੰਘ, ਰਣਜੀਤ ਅਟਾਰੀ, ਰਣਜੀਤ ਕੌਰ, ਹਰਜੀਤ ਕੌਰ, ਬਲਰਾਜ ਸਿੰਘ, ਰਾਮ ਲੁਭਾਇਆ ਪਹਿਲਵਾਨ, ਮੁੱਖਤਾਰ ਸਿੰਘ ਬੇਦੀ ਸਹਰੀ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸੀ ਆਦਿ ਤੋਂ ਇਲਾਵਾ ਹੋਰ ਵੀ ਹਾਜਰ ਸਨ।
ਵਾਲਮੀਕ ਆਦਿ ਧਰਮ ਸਮਾਜ ਨੇ ਡਾ. ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ



