Skip to content
Independent perspectives. Global stories.
BREAKING

ਵਿਰਾਸਤ-ਏ-ਖ਼ਾਲਸਾ ਗੱਤਕਾ ਕੱਪ ਮੀਰੀ-ਪੀਰੀ ਗੱਤਕਾ ਅਖਾੜਾ ਡੇਹਲੋਂ ਨੇ ਜਿੱਤਿਆ

Share this story

ਅਮਰਗੜ੍ਹ -ਭਾਈ ਲਾਲੋ ਗੁਰਮਤਿ ਸੰਗੀਤ ਅਕੈਡਮੀ ਵੱਲੋਂ ਭਾਈ ਘਨਈਆ ਜੀ ਦੇ 300 ਸਾਲਾਂ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਵਿਰਾਸਤ-ਏ-ਖ਼ਾਲਸਾ ਗੱਤਕਾ ਕੱਪ ਮੁੱਖ ਪ੍ਰਬੰਧਕ ਭਾਈ ਜ਼ਸਵੀਰ ਸਿੰਘ ਜੀ ਅਤੇ ਪ੍ਰੌ: ਕਮਲਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਲਗੀਧਰ ਗੱਤਕਾ ਅਖਾੜਾ ਝੂੰਦਾਂ ਵਿਖੇ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਭਰ ਦੀਆਂ ਗੱਤਕਾ ਦੀਆਂ ਟੀਮਾਂ ਨੇ ਭਾਗ ਲਿਆ। ਇਸ ਗੱਤਕਾ ਕੱਪ ਦਾ ਉਦਘਾਟਨ ਮਨਜਿੰਦਰ ਸਿੰਘ ਬਾਵਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ, ਜਸਵਿੰਦਰ ਸਿੰਘ ਦੱਦੀ ਪ੍ਰਧਾਨ ਕੋ: ਸੁਸਾਇਟੀ ਅਮਰਗੜ੍ਹ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਗੱਤਕਾ ਮੁਕਾਬਲੇ ’ਚ ਮੀਰੀ-ਪੀਰੀ ਗੱਤਕਾ ਅਖਾੜਾ ਡੇਹਲੋਂ ਨੇ ਪਹਿਲਾ ਸਥਾਂਨ ਹਾਸਲ ਕਰ 5100 ਰੂਪੈ ਦੀ ਨਗਦ ਰਾਸ਼ੀ ਅਤੇ ਟਾਰਫੀ,ਕਲਗੀਧਰ ਗੱਤਕਾ ਅਖਾੜਾ ਨਰੰਗਵਾਲ ਦੀ ਟੀਮ ਨੇ ਦੂਸਰਾ ਸਥਾਂਨ ਹਾਸਲ ਕਰ 3500 ਰੂਪੈ ਨਗਦ ਅਤੇ ਟਰਾਫੀ ਅਤੇ ਭਾਈ ਧਰਮ ਸਿੰਘ ਗੱਤਕਾ ਅਖਾੜਾ ਕੋਹਲੀ ਦੀ ਟੀਮ ਨੇ ਤੀਸਰਾ ਸਥਾਂਨ ਹਾਸਲ ਕਰਕੇ 2100 ਰੂਪੈ ਇਨਾਂਮ ਜਿੱਤਿਆ।ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਸਿੱਖ ਵਿਰਾਸਤ ਨਾਲ ਜੁੜੀ ਹੋਈ ਖੇਡ ਗੱਤਕੇ ਨਾਲ ਨੌਜਵਾਨਾਂ ਨੂੰ ਜੋੜਣ ਵਾਲੀ ਇਹ ਸੰਸਥਾਂ ਦੇ ਸਾਰੇ ਪ੍ਰਬੰਧਕ ਅਤੇ ਮੈਂਬਰ ਵਧਾਈ ਦੇ ਪਾਤਰ ਹਨ। ਜੱਜਾਂ ਦੀ ਭੂਮਿਕਾ ਭਾਈ ਹਰਪਾਲ ਸਿੰਘ ਜੈਪ੍ਰੀਤ ਸਿੰਘ ਜੰਗੀ,ਕਮਲਜੀਤ ਸਿੰਘ ਧੂਰੀ ਅਤੇ ਕੁਲਵਿੰਦਰ ਸਿੰਘ ਨੇ ਨਿਭਾਈ।ਇਸ ਮੌਕੇ ਪ੍ਰੌ:ਜਸਵੰਤ ਸਿੰਘ ਗੱਜਣਮਾਜਰਾ, ’ਆਪ’ ਆਗੂ ਜਸਵੀਰ ਸਿੰਘ ਜੱਸੀ ਸੇਖੋਂ, ਟਕਸਾਲੀ ਅਕਾਲੀ ਆਗੂ ਸਤਵੀਰ ਸਿੰਘ ਸੀਰਾ ਬਨਭੌਰਾ, ਚੇਅਰਮੈਨ ਹਰਬੰਸ ਸਿੰਘ ਚੌਂਦਾ, ਸਰਬਜੀਤ ਸਿੰਘ ਗੋਗੀ, ਭੁਪਿੰਦਰ ਸਿੰਘ ਫੁੱਲਾਂ ਵਾਲੇ, ਮਾ.ਕਰਨੈਲ ਸਿੰਘ ਨਾਰੀਕੇ, ਭਾਈ ਗੁਪਾਲ ਸਿੰਘ ਲੁਧਿਆਣਾ, ਮਾ:ਸਾਧੂ ਸਿੰਘ, ਜਸਵੀਰ ਸਿੰਘ ਸੀਰਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਕੁਲਵਿੰਦਰ ਸਿੰਘ ਬਨਭੌਰਾ, ਭਾਈ ਮੱਘਰ ਸਿੰਘ, ਇੰਦਰਜੀਤ ਸਿੰਘ ਟੋਨੀ ਤੋਂ ਇਲਾਵਾ ਵੱਡੀ ਗਿਣਤੀ ’ਚ ਗੁਰੂ ਕੀਆਂ ਲਾਡਲੀਆਂ ਫੌਜਾਂ ਹਾਜ਼ਰ ਸਨ।

WRITTEN BY