ਮੋਰਿੰਡਾ, 14 ਮਈ (ਹਰਜਿੰਦਰ ਸਿੰਘ ਛਿੱਬਰ)- ਪੁਨੀਤ ਕੌਰ ਨੇ ਦਸਵੀਂ ਜਮਾਤ ਦੀ ਪ੍ਰੀਖਿਆ ’ਚ ਪੰਜਾਬ ਭਰ ਵਿੱਚੋਂ ਤੀਸਰਾ ਸਥਾਨ ਹਾਸਿਲ ਕਰਕੇ ਅਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਨਾਲ ਅਪਣੇ ਪਿੰਡ ਅਤੇ ਮੋਰਿੰਡਾ ਇਲਾਕੇ ਦਾ ਮਾਣ ਵਧਾਇਆ ਹੈ। ਉਪਰੋਤਕ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਸਤਵੰਤ ਕੋਰ ਸੰਧੂ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਨਜ਼ਦੀਕੀ ਪਿੰਡ ਡੂਮਛੇੜੀ ’ਚ ਪੁਨੀਤ ਕੌਰ ਦੇ ਸਨਮਾਨ ’ਚ ਨਗਰ ਨਿਵਾਸੀਆਂ ਵੱਲੋਂ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਡਵੋਕੇਟ ਸਿਮਰਨਜੀਤ ਸਿੰਘ ਚੰਦੂਮਾਜਰਾ, ਸ੍ਰੋਮਣੀ ਅਕਾਲੀ ਦਲ ਵਪਾਰ ਵਿੰਗ ਪੰਜਾਬ ਦੇ ਜ.ਸਕੱਤਰ ਰਵਿੰਦਰ ਸਿੰਘ ਖੇੜਾ, ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਲੱਖੇਵਾਲ ਮੈਬਰ ਸ੍ਰੋਮਣੀ ਕਮੇਟੀ, ਸਾਬਕਾ ਮੈਬਰ ਜਥੇਦਾਰ ਜਗਜੀਤ ਸਿੰਘ ਰਤਨਗੜ, ਆੜਤੀ ਐਸੋਸੀਏਸ਼ਨ ਚੰਡੀਗੜ ਦੇ ਪ੍ਰਧਾਨ ਰਣਬੀਰ ਸਿੰਘ ਪੂਨੀਆ ਸਮੇਤ ਨਗਰ ਨਿਵਾਸੀਆਂ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋ ਬੀਤੇ ਦਿਨੀਂ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿੱਚ ਪੁਨੀਤ ਕੌਰ ਪੁੱਤਰੀ ਰੁਪਿੰਦਰ ਸਿੰਘ ਵਾਸੀ ਡੂਮਛੇੜੀ ਨੇ ਪੰਜਾਬ ਭਰ ’ਚ ਤੀਜਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਹਰਦੇਵ ਸਿੰਘ ਹਰਪਾਲਪੁਰ (ਓ.ਐਸ.ਡੀ ਪ੍ਰੋ.ਚੰਦੂਮਾਜਰਾ), ਰੂਸਤਮੇ ਹਿੰਦੂ ਪਹਿਲਵਾਨ ਪਰਮਿੰਦਰ ਸਿੰਘ ਡੂਮਛੇੜੀ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਦਵਿੰਦਰ ਸਿੰਘ ਮਝੈਲ, ਜਸਵਿੰਦਰ ਸਿੰਘ ਛੋਟੂ ਸਾਬਕਾ ਚੇਅਰਮੈਨ, ਹਰਪ੍ਰੀਤ ਸਿੰਘ ਬਸੰਤ, ਹਰਪਾਲ ਸਿੰਘ ਦਤਾਰਪੁਰ, ਕੋਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ, ਜੁਗਰਾਜ ਸਿੰਘ ਮਾਨਖੇੜੀ, ਹਰਚੰਦ ਸਿੰਘ ਡੂਮਛੇੜੀ, ਜੋਗਿੰਦਰ ਸਿੰਘ ਬੰਗੀਆ, ਮੇਜਰ ਹਰਜੀਤ ਸਿੰਘ ਕੰਗ, ਮਨਜੀਤ ਕੌਰ ਧਾਲੀਵਾਲ, ਕੁਲਦੀਪ ਕੌਰ ਕੰਗ, ਆੜਤੀ ਹਰਪ੍ਰੀਤ ਸਿੰਘ ਭੰਡਾਰੀ, ਸਰਪੰਚ ਨਿਰੰਜਣ ਸਿੰਘ ਕਜੋਲੀ, ਭੁਪਿੰਦਰ ਸਿੰਘ, ਪੰਚ ਸਵਰਨਜੀਤ ਸਿੰਘ, ਹਰਪ੍ਰੀਤ ਸਿੰਘ ਸੰਗਤਪੁਰਾ, ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖੰਟ ਦੀ ਪ੍ਰਿੰਸੀਪਲ ਸ਼ਸੀ ਸਰਮਾ, ਲਾਭ ਸਿੰਘ, ਕਰਨੈਲ ਸਿੰਘ ਡੂਮਛੇੜੀ ਅਤੇ ਗੁਰਦੀਪ ਕੌਰ ਆਦਿ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨ।
ਪੰਜਾਬ ਭਰ ’ਚੋਂ ਤੀਸਰੇ ਸਥਾਨ ’ਤੇ ਆਈ ਵਿਦਿਆਰਥਣ ਪੁਨੀਤ ਕੌਰ ਦਾ ਬੀਬੀ ਸੰਧੂ ਸਮੇਤ ਇਲਾਕਾ ਨਿਵਾਸੀਆਂ ਨੇ ਕੀਤਾ ਵਿਸ਼ੇਸ਼ ਸਨਮਾਨ



