ਦਿੜ੍ਹਬਾ ਮੰਡੀ, 13 ਮਾਰਚ ਮਈ (ਸਤਪਾਲ ਖਡਿਆਲ)- ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦਾ ਕਲ ਦਿੜ੍ਹਬਾ ਮੰਡੀ ਪੁਜਣ ਤੇ ਕਾਂਗਰਸੀ ਪਾਰਟੀ ਦੇ ਜੁਝਾਰੂ ਆਗੂ ਹਰਜੀਤ ਸਿੰਘ ਡੁਲਟ ਜਿਲਾ ਜਨਰਲ ਸਕਤਰ ਦੀ ਅਗਵਾਈ ਵਿਚ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਡੁਲਟ ਨੇ ਦਸਿਆ ਕਿ ਸਿੰਗਲਾ ਦੇ ਕੈਬਨਿਟ ਮੰਤਰੀ ਬਣਨ ਨਾਲ ਪੂਰੇ ਸੰਗਰੂਰ ਜਿਲੇ ਦੇ ਲੋਕਾ ਨੂੰ ਮਾਣ ਮਿਲਿਆ ਹੈ।ਉਨ੍ਹਾਂ ਦਸਿਆ ਕਿ ਸਤਨਾਮ ਸਿੰਘ ਸਤਾ ਸੂਬਾ ਸਕਤਰ ਪੰਜਾਬ ਕਾਂਗਰਸ, ਜਗਦੇਵ ਸਿੰਘ ਗਾਗਾ ਆਲ ਇੰਡੀਆ ਜਰਨਲ ਸਕਤਰ ਦੀ ਅਗਵਾਈ ਵਿਚ ਦਿੜਬਾ ਹਲਕੇ ਦਾ ਵਡੇ ਪਧਰ ਤੇ ਵਿਕਾਸ ਹੋਵੇਗਾ।ਇਸ ਮੌਕੇ ਜਸੀ ਨੰਬਰਦਾਰ, ਅਜੈ ਸਿੰਗਲਾ, ਬਲਜੀਤ ਸਿੰਘ ਸਰਪੰਚ ਤਰੰਜੀ ਖੇੜਾ, ਰਾਜਿੰਦਰ ਕੁਮਾਰ ਰਾਜੂ ਜ਼ਿਲ੍ਹਾ ਜਰਨਲ ਸਕਤਰ, ਗੁਰਜੀਤ ਸਿੰਘ ਝਲੀ ਜਿਲ੍ਹਾ ਜਰਨਲ ਸਕਤਰ ਕਿਸਾਨ ਸੈਲ , ਪਪੀ ਪੰਡਤ, ਮਨਦੀਪ ਮਾਨ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਹਰਜੀਤ ਡੁੱਲਟ ਦੀ ਅਗਵਾਈ ਹੇਠ ਸਿੰਗਲਾ ਦਾ ਕੀਤਾ ਸਨਮਾਨ



