ਮੌੜ ਮੰਡੀ, 13 ਮਈ (ਰੇਸ਼ਮ ਸਿੰਘ ਕੁੱਬੇ)- ਡੇਰਾ ਬਾਬਾ ਸਿਰੜੀ ਜੀ ਪਰਮਾਂ ਗਿਰੀ ਜੀ ਪਿੰਡ ਰਾਜਗੜ੍ਹ ਕੁੱਬੇ ਵਿਖੇ ਬਾਬਾ ਸਿਰੜੀ ਜੀ ਪਰਮਾਂ ਗਿਰੀ ਜੀ ਅਤੇ ਬਾਬਾ ਦਮੋਦਰ ਦਾਸ ਦੀ ਬਰਸੀ ਦੇ ਸਬੰਧ ਵਿਚ ਰੱਖੇ ਗਏ ਸ਼੍ਰੀ ਆਖੰਡ ਪਾਠ ਦੇ ਭੋਗ ਅੱਜ ਡੇਰੇ ਵਿਖੇ ਪਾਏ ਗਏ ਜਿਥੇ ਕਿ ਆਸੇ ਪਾਸੇ ਦੇ ਪਿੰਡਾਂ ਤੋਂ ਇਲਾਵਾ ਦੂਰ ਦੁਰਾਡੇ ਤੋਂ ਵੀ ਸੰਗਤਾਂ ਆ ਕੇ ਨਤਮਸਤਕ ਹੋਈਆਂ। ਇਸ ਮੌਕੇ ਅਵਤਾਰ ਸਿੰਘ ਕਵੀਸ਼ਰ ਸੇਖ਼ਪੁਰਾ ਵੱਲੋਂ ਸੰਗਤਾਂ ਨੂੰ ਗੁਰੂ ਦਾ ਹਰਜਸ ਕਵੀਸ਼ਰੀ ਰਾਹੀਂ ਕਰਕੇ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਬਾਬਾ ਹਰਕਾ ਦਾਸ ਜੋ ਕਿ ਡੇਰੇ ਵਿਚ ਸੇਵਾਦਾਰ ਹਨ ਨੇ ਦੱਸਿਆ ਕਿ ਇਹ ਸਮਾਗਮ ਪਿੰਡ ਵਾਸੀਆਂ ਵਲੋਂ ਬੜ੍ਹੀ ਹੀ ਸ਼ਰਧਾ ਭਾਵਨਾਂ ਨਾਲ ਨੇਪਰੇ ਚਾੜਿਆ ਗਿਆ ਅਤੇ ਤਿੰਨੋਂ ਦਿਨ ਸੇਵਾਦਾਰਾਂ ਨੇ ਖੂਬ ਸੇਵਾ ਕੀਤੀ ਤੇ ਜੀਵਨ ਸਫਲਾ ਕੀਤਾ। ਇਹ ਆਖੰਡ ਪਾਠ ਬਾਬਾ ਸਿਰੜੀ ਜੀ ਅਤੇ ਦਮੋਦਰ ਦਾਸ ਦੀ ਬਰਸੀ ਦੇ ਸਬੰਧ ਵਿਚ ਰਖਵਾਏ ਗਏ ਅਤੇ ਹਰ ਸਾਲ ਹੀ ਇਹ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਬਾਬਾ ਦਮੋਦਰ ਦਾਸ ਜੀ ਜੋ ਕਿ ਕੁਝ ਸਮਾਂ ਪਹਿਲਾਂ ਹੀ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਦੀ ਯਾਦ ਵਿਚ ਡੇਰੇ ਅੰਦਰ ਇਕ ਸਮਾਧ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਦਾ ਕਿ ਸਾਰਾ ਖਰਚ ਪਰਵਿੰਦਰ ਸਿੰਘ ਪੁੱਤਰ ਸੂਬੇਦਾਰ ਕਰਨੈਲ ਸਿੰਘ ਨੇ ਕੀਤਾ ਹੈ। ਇਸ ਸਮਾਗਮ ਦੌਰਾਨ ਗੁਰੂ ਕਾ ¦ਗਰ ਅਤੁੱਟ ਵਰਤਾਇਆ ਗਿਆ ਤੇ ਜਲੇਬੀਆਂ ਦਾ ¦ਗਰ ਵੀ ਲਗਾਇਆ ਗਿਆ। ਇਸ ਮੌਕੇ ਬਾਬਾ ਰਾਜ ਦਾਸ ਮਹੰਤ ਭੂੰਦੜਸਰ, ਬਾਬਾ ਗਮਦੂਰ ਦਾਸ ਕਰਮਗੜ੍ਹ ਔਂਤਾਂਵਾਲੀ, ਬਾਬਾ ਵਿਚਾਰ ਦਾਸ ਝੰਡੂ ਕੇ, ਬਾਬਾ ਜੰਗੀਰ ਦਾਸ ਰਾਏਖਾਨਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੇਵਾਦਾਰ ਤੇ ਪਿੰਡ ਵਾਸੀ ਮੌਜੂਦ ਸਨ।
ਬਾਬਾ ਸਿਰੜੀ ਤੇ ਬਾਬਾ ਦਮੋਦਰ ਦਾਸ ਦੀ ਬਰਸੀ ਦੇ ਸਬੰਧ ਵਿਚ ਪਾਏ ਸ਼੍ਰੀ ਆਖੰਡ ਪਾਠਾਂ ਦੇ ਭੋਗ



