Skip to content
Independent perspectives. Global stories.
BREAKING

ਭਾਰਤੀ ਜਨਤਾ ਪਾਰਟੀ ਫਰੀਦਕੋਟ ਮੰਡਲ ਦੀ ਹੋਈ ਅਹਿਮ ਮੀਟਿੰਗ

Share this story

ਫਰੀਦਕੋਟ, 13 ਮਈ (ਰੋਮਾਣਾ, ਕੰਧਾਰੀ)- ਅੱਜ ਬੀਜੇਪੀ ਫਰੀਦਕੋਟ ਮੰਡਲ ਦੀ ਇਕ ਅਹਿਮ ਮੀਟਿੰਗ ਮੰਡਲ ਪ੍ਰਧਾਨ ਗਗਨ ਸੇਠੀ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਵਡੀ ਗਿਣਤੀ ਚ ਪਹੁੰਚੇ ਵਰਕਰਾਂ ਨਾਲ ਖੁਲ ਕੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ 16 ਮੈਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ।ਸਮੂਹ ਵਰਕਰਾਂ ਦੀ ਹਾਜਰੀ ਚ ਸਰਬਸੰਮਤੀ ਨਾਲ ਸਾਰੇ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿਚ ਵਿਨੋਦ ਗੇਰਾ ਨੂੰ ਜਰਨਲ ਸੈਕਟਰੀ, ਪ੍ਰਮੋਦ ਸ਼ਰਮਾ ਜਰਨਲ ਸੈਕਟਰੀ, ਰਾਕੇਸ਼ ਸ਼ਰਮਾ ਪ੍ਰੈਸ ਸੈਕਟਰੀ, ਪ੍ਰਦੀਪ ਕੁਮਾਰ ਕਟਾਰੀਆ ਵਾਇਸ ਪ੍ਰਧਾਨ, ਨੀਲਮ ਸ਼ਰਮਾ ਵਾਇਸ ਪ੍ਰਧਾਨ, ਸ਼ਨੀ ਭਾਰਵਾਜ ਕੈਸ਼ੀਅਰ, ਰਾਹੁਲ ਸ਼ਰਮਾ ਸੈਕਟਰੀ, ਵਿਸਾਲ ਸਾਹਨੀ ਵਾਇਸ ਪ੍ਰਧਾਨ, ਅਮਰਦੀਪ ਸ਼ਰਮਾ ਵਾਇਸ ਪ੍ਰਧਾਨ, ਬਿਟੂ, ਸੁਮਨ ਲਤਾ ਸੌਸਲ ਮੀਡੀਆ ਸੈਕਟਰੀ,ਸੰਦੀਪ ਗਰੋਵਰ,ਪ੍ਰਿੰਸ ਸੇਠੀ, ਗੁਰਚਰਨ ਸਿੰਘ ਗਿਲ, ਕੁਲਦੀਪ ਸਿੰਘ ਸਾਰੇ ਸੈਕਟਰੀ ਨਿਯੁਕਤ ਕਰਕੇ ਪਾਰਟੀ ਨੂੰ ਹੋਰ ਮਜਬੂਤ ਕਰਨ ਲਈ ਵਡਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ਮੰਡਲ ਪ੍ਰਧਾਨ ਗਗਨ ਸੇਠੀ ਨੇ ਕਿਹਾ ਆਉਣ ਵਾਲਾ ਸਮਾਂ ਬੀਜੇਪੀ ਦਾ ਹੈ। ਇਸ ਲਈ ਸਭ ਨੂੰ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤਕ ਪਹੁੰਚਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕੇ ਵਧ ਤੋ ਵਧ ਨੋਜਵਾਨਾਂ ਨੂੰ ਪਾਰਟੀ ਨਾਲ ਜੋੜ ਕੇ ਬੂਥ ਪਧਰ ਤਕ ਦੀਆਂ ਤਿਆਰੀਆਂ ਕਰਨ ਦੀ ਲੋੜ ਹੈ ।ਮੰਡਲ ਪ੍ਰਧਾਨ ਸ੍ਰੀ ਸੇਠੀ ਨੇ 16 ਮੈਬਰੀ ਕਮੇਟੀ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਗਰੀਬਾਂ ਅਤੇ ਬੇਰੁਜ਼ਗਾਰਾਂ ਲਈ ਚਲਾਈਆਂ ਗਈਆਂ ਸਕੀਮਾਂ ਦੀ ਜਾਣਕਾਰੀ ਘਰ ਘਰ ਤਕ ਪਹੁੰਚਾਉਣ ਲਈ ਸਾਨੂੰ ਅਜ ਤੋਂ ਹੀ ਦਿਨ ਰਾਤ ਇਕ ਕਰ ਦੇਣਾ ਚਾਹੀਦਾ ਹੈ।

WRITTEN BY