ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ

ਸੰਤਾਂ ਦੇ ਬਚਨ…
image ਸਤਿਗੁਰੂ ਗਰੀਬ ਨਿਵਾਜ ਸਜੇ ਪਾਤਿਸ਼ਾਹਜੀ ਦੀ ਪਵਿੱਤਰਗੋਦ ਵਿਚ ਸਜੀ ਹੋਈ ਗੁਰੂ ਰੂਪ ਸਾਧ ਸੰਗਤ ਜੀਉ,
ਵਾਹਿਗੁਰੂ ਜੀ ਕਾ ਖਾਲਸਾ॥  ਵਾਹਿਗੁਰੂ ਜੀ ਕੀ ਫਤਹਿ॥
ਵੇਖ ਲਉ ਭਾਵੇਂ, ਕੁਝ ਪਿਆਰਿਆੰ ਦੇ ਮਨਾਂ ਵਿਚ ਇਹ ਸਵਾਲ ਸੀ ਕਿ ਇਨ੍ਹਾਂ ਨੂੰ ਕੋਈ ਲੱਭਿਆ ਨਹੀਂ, ਇਹ ਮੂਰਖ ਤੇ ਅਨਪੜ੍ਹ ਜਿਹਾ ਚੁਣ ਲਿਆ, ਕੇਵਲ ਇਸ ਵਾਸਤੇ ਕਿ ਸਾਡੀ ਭੰਡੀ ਨਾ ਹੋਵੇ। ਇਹ (ਵਿਅਚਾਰ) ਕਈਆਂ ਪ੍ਰੇਮੀਆਂ ਦੇ ਮਨਾਂ ਵਿਚ ਸਨ, ਪਰ ਇਹਨਾ ਤਿੰਨਾ-ਚੌਂਹਾਂ ਸਾਲਾਂ ਵਿਚ ਉਨ੍ਹਾਂ ਦੇ ਜਿਹੜੇ ਖਿਆਲ ਸੀ, ਖਿਆਲ ਤਾਂ ਅਜੇ ਪਤਾ ਨਹੀਂ ਪ੍ਰੇਮਸ਼ਰ ਨੇ ਕਿਉ ਝੂਠੇ ਕਰ ਦਿੱਤੇ ਆ, ਇਹ ਸਤਿਗੁਰੂ ਜਾਣੇ। ਜਿਹੜੇ ਉਨ੍ਹਾਂ ਦੇ ਖਿਆਲ ਸੀ (ਕਿ) ਅਨਪੜ੍ਹ (ਆ), ਉਹ ਠੀਕ  ਸਨ (ਕਿਉਂਕਿ) ਮੈਂ ਪੜ੍ਹਿਆਂ ਕੱਖ ਨਹੀਂ। ਜਿਹੜਾ ਸੀ ਕਿ ਮੂਰਖ ਦੀ ਚੋਣ ਕਰਲਈ,ਉਹਵੀ ਠੀਕਆ। ਮੇਰੇ ਵਰਗਾ ਨਾ ਕੋਈ ਮੂਰਖ ਜੰਮਿਆ, ਨਾ ਜੰਮਣ ਦੀ ਸੰਭਾਵਨਾ ਕਿਸੇ ਦੀ। ਸੋ ਇਹ ਬਖਸ਼ਸ਼ ਕਿਹਦੀਆ, ਬ੍ਰਹਮ ਗਿਆਨੀ ਸਿੱਖੀ ਦਾ ਪ੍ਰਚਾਰ ਕਰਨਵਾਲੇ ਪੂਰਨ ਗੁਰਸਿੱਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਅਤੇ ਸਿੱਖ ਨਾਲ ਪਿਆਰ ਕਰਕੇ ਸੇਵਾ ਨਿਭਾਉਣ ਵਾਲੇ, ਗੁਰਮੁੱਖ ਪਿਆਰੇ ਬਾਬਾ ਠੁਕਾਰ ਸਿੰਘ ਜੀ, ਇਨ੍ਹਾਂ ਦੀ ਤੇ ਸਭਤੋਂ ਵਿਸ਼ੇਸ਼ ਜਿਹੜੀ ਕਿਰਪਾ ਹੈ, ਉਹ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਦੀ, ਜਿਨ੍ਹਾਂ ਤੋਂ ਅੱਗੇ ਇਸ ਸੰਸਥਾ ਦਾ ਅਰੰਭ ਹੋਇਆ ਹੈ। ਸੋ ਗੁਰੂ ਕੇ ਪਿਆਰਿਓ, ਇਨ੍ਹਾਂ ਅੱਖਰਾਂ ਤੋਂ ਬਾਅਦ ਮੈਂ ਦੁਬਾਰਾ ਬੇਨਤੀ ਕਰਾਂਗਾ (ਕਿ) ਕੋਈ ਖਿਆਲ ਨਾ ਕਰਿਉ ਕਿ ਸ਼ਾਇਦ ਪਤਾ ਵੀ ਨਹੀਂ ਜਿਹੜੀਆਂ ਗੱਲਾਂ ਕਹਿ ਦਿੱਤੀਆਂ ਖੌਰੇ ਕਿੰਨਾ ਕੁ ਚਿਰਰਹੇਗੀ। ਰਹਿਣਾ ਤੇ ਉਨ੍ਹਾਂ ਚਿਰ ਹੀ ਹੈ, ਜਿੰਨਾ ਚਿਰ ਪਰਾਲਬਧ ਹੈ।ਇਸ ਨੂੰ ਪੁੱਠੇ ਪਾਸੇ ਨਹੀਂ ਕਿਸੇ ਸਿੰਘ ਨੇ ਵਰਤਣਾ। ਇਹ ਸਮੇਂ ਦੀ ਨਤੀ ੀਤੇ ਚਾਲ ਵੇਖ ਕਰਕੇ ਇੰਨੀ ਕੁ ਬੇਨਤੀ ਕਰਦਾਂ, ਤਾਂ ਇਹ ਖਿਆਲ ਪ੍ਰਗਟ ਹੋਇਆ, ਭਾਵੇਂ ਇਹੋ ਜਿਹੇ ਬਚਨ

ਅਯੋਗ ਹੋਆਿ ਕਰਦੇ ਆ ਪਹਿਲਾਂ ਸਮੇਂ ਤੋਂ, ਪਰ ਕਈ ਵਾਰੀ ਇਹੋ ਜਿਹੀਆਂ ਅਿਕੱਤਰਤਾਵਾਂ ਵਿਚ ਭਾਗ ਘੱਟ ਮਿਲਦਾ ਹੈ, ਕਿਉਂਕਿ ਇੱਥੇ ਪੜ੍ਹੇ-ਲਿਖੇ ਸਿਾਣੇ ਤੇ ਪਤਵੰਤੇ ਸੱਜਣ ਜੁੜੇ ਹੋ। ਸ਼ਾਂਤੀ ਵਿਚ ਬੈਠ ਕੇਕ ਤੁਸਾਂ ਇਹ ਵਿਚਾਰ ਸਰਵਣ ਕੀਤਾ ਹੈ। ਇਸ ਗੱਲਵੱਲ ਖਾਸ ਕਰਕੇ ਧਿਆਨ ਰੱਖਣਾ ਕਿ ਬਾਬਾ ਠਾਕੁਰ ਸਿੰਘ ਜੀ ਜੋ ਵੀ ਕਿਸੇ ਨੂੰ ਕਹਿਣਗੇ, ਉਹਦੇ ’ਤੇ ਸਾਰਿਆਂ ਨੇ ਫੁੱਲ ਚੜ੍ਹਾਉਣ ਦੀ ਕ੍ਰਿਪਾਲਤਾ ਕਰਨੀ ਹੈ।
ਸੋ ਮਹਾਰਾਜ ਕਿਰਪਾ ਕਰੇ ਦਾਸ ਤੇ ਪੰਜਾਂ ਦਿਨਾਂ ਵਿਚ ਵਿਹਲਾ ਹੋ ਜਾਵੇਗਾ। ਗੌਰਮੈਂਟ ਵੇਖੋਂ ਕੈਸੀ ਵਿਹਲੀ ਹੰਦੀ ਆ ਤੇ ਉਹ ਵਿਹੀਲ ਹੋ ਕੇ ਆਪਣਾ ਜ਼ੋਰ ਲਾਵੇਗੀ। ਆਪਾਂ ਜੋਰ ਤਾਂ ਕੀ…, ਨਾ ਲਾਉਣ ਜੋਗੇ ਆਂ, ਨਾ ਲਾਉਣਾ, ਨਾ ਕਦੀ ਲਾਇਆ, ਪਰ ਗੁਰੂ ਗ੍ਰੰਸ਼ ਸਾਹਿਬ ਜੀ ਜੇ ਕਿਸੇ ਤੋਂ ਲਵਾਉਣਗੇ ਉਹ ਜ਼ਰੂਰ ਲਾਵੇਗਾ। ੁਹ ਪਤਾ ਨਹੀਂ ਕਿਹਦੇ ਤੋਂ ਲਵਾਉਣ ਤੇ ਕਿਹਦੇ ਸਿਰ ’ਤੇ ਹੱਥ ਰੱਖਣ। ਇਹ ਸਤਿਗੁਰੂ ਦੀ ਆਪਣੀ ਮਰਜ਼ੀ ਹੈ। ਇੰਨੀ ਬੇਨਤੀ ਕਰਦਾਂ ਮੈਂ ਖਿਮਾ ਮੰਗਦਾ ਹਾਂ। ਬੋਲਦਿਆਂ ਗਲਤੀ ਹੋਈ ਹੋਵੇ ਤਾਂ ਸੰਗਤ ਮਾਫ ਕਰਿਉ।  ਵਾਹਿਗੁਰੂ ਜੀ ਕਾ ਖਾਲਸਾ॥  ਵਾਹਿਗੁਰੂ ਜੀ ਕੀ ਫਤਹਿ॥

Send this to a friend