Skip to content
Independent perspectives. Global stories.
BREAKING

ਚਨੌਲੀ ਬਸੀ ਸਕੂਲ ਦਾ ਦਸਵੀਂ ਤੇ ਬਾਰਵੀਂ ਦਾ ਨਤੀਜਾ 100 ਫੀਸਦੀ ਰਿਹਾ

Share this story

ਨੂਰਪੁਰ ਬੇਦੀ, 11 ਮਈ (ਐਮ.ਪੀ.ਸ਼ਰਮਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਵਿਖੇ ਦਸਵੀਂ ਅਤੇ ਬਾਰਵੀਂ ਕਲਾਸ ਦਾ ਨਤੀਜਾ 100% ਰਿਹਾ। ਸਕੂਲ ਵਿ¤ਚੋਂ ਪਹਿਲੇ ਤਿੰਨ-ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਤੇ ਸਮੂਹ ਸਕੂਲ ਸਟਾਫ ਵ¤ਲੋਂ ਟਰਾਫੀਆਂ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਦੀ ਪ੍ਰਿੰਸੀਪਲ ਮੈਡਮ ਸ਼ਰਨਜੀਤ ਕੌਰ ਨੇ ਦ¤ਸਿਆ ਕਿ ਪੰਜਾਬ ਸਕੂਲ ਸਿ¤ਖਿਆ ਬੋਰਡ ਵ¤ਲੋਂ ਐਲਾਨੇ ਦਸਵੀਂ ਦੇ ਨਤੀਜੇ ‘ਚ ਸਕੂਲ ਦੇ 55 ਵਿ¤ਚੋਂ 55 ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ। ਸਕੂਲ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁ¤ਤਰੀ ਸੰਤੋਖ ਸਿੰਘ ਪਿੰਡ ਚਨੌਲੀ ਨੇ 92% ਅੰਕ ਲੈ ਕੇ ਸਕੂਲ ਵਿ¤ਚੋਂ ਪਹਿਲਾਂ, ਨਵਨੀਤ ਕੌਰ ਪੁ¤ਤਰੀ ਬਲਵਿੰਦਰ ਸਿੰਘ ਪਿੰਡ ਚਨੌਲੀ ਨੇ 88% ਅੰਕ ਲੈ ਕੇ ਦੂਸਰਾ, ਕੋਮਲਪ੍ਰੀਤ ਕੌਰ ਪੁ¤ਤਰੀ ਕੁਲਦੀਪ ਸਿੰਘ ਪਿੰਡ ਬਸੀ ਨੇ 87% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ 6 ਵਿਦਿਆਰਥੀਆਂ ਨੇ 80% ਤੋਂ ਵ¤ਧ ਅੰਕ ਪ੍ਰਾਪਤ ਕੀਤੇ, 28 ਵਿਦਿਆਰਥੀਆਂ ਨੇ 60% ਤੋਂ ਵ¤ਧ ਅੰਕ ਪ੍ਰਾਪਤ ਕੀਤੇ ਜਦਕਿ ਬਾਰਵੀਂ ਕਲਾਸ ਦੇ ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ। ਸਕੂਲ ਦੀ ਵਿਦਿਆਰਥਣ ਕੁਲਵਿੰਦਰ ਕੌਰ ਪੁ¤ਤਰੀ ਜਰਨੈਲ ਸਿੰਘ ਪਿੰਡ ਚਨੌਲੀ ਨੇ 80% ਅੰਕ ਲੈ ਕੇ ਸਕੂਲ ਵਿ¤ਚੋਂ ਪਹਿਲਾਂ, ਜਤਿੰਦਰ ਸਿੰਘ ਪੁ¤ਤਰ ਗੁਰਮੇਲ ਸਿੰਘ ਪਿੰਡ ਸੇਖਪੁਰ ਨੇ 78% ਅੰਕ ਲੈ ਕੇ ਦੂਸਰਾ ਅਤੇ ਮਨੀਸ਼ ਕੁਮਾਰ ਪੁ¤ਤਰ ਬੁ¤ਧ ਰਾਮ ਵਾਸੀ ਪਿੰਡ ਖੇੜੀ ਨੇ 75% ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਲੈਕਚਰਾਰ ਸ਼ਸੀ ਬਾਲਾ, ਅਰਵਿੰਦਰ ਕੁਮਾਰ, ਜਗਤਾਰ ਸਿੰਘ, ਹਰਨੇਕ ਸਿੰਘ, ਬੀ.ਐਮ ਸਗਲੀ ਰਾਮ, ਮਾਸਟਰ ਗੋਪਾਲ ਕ੍ਰਿਸ਼ਨ, ਸਤਵੰਤ ਕੌਰ, ਦਵਿੰਦਰ ਕੌਰ, ਨਵਦੀਪ ਸਿੰਘ, ਮਨਦੀਪ ਖੋਸਲਾ, ਵਿਜੈ ਕੁਮਾਰ, ਅਮਨ ਕੁਮਾਰ, ਅਸ਼ਵਨੀ ਕੁਮਾਰ, ਗੁਰਚਰਨ ਸਿੰਘ, ਮੈਡਮ ਮਨਦੀਪ ਕੌਰ ਆਦਿ ਹਾਜ਼ਰ ਸਨ।

WRITTEN BY