Skip to content
Independent perspectives. Global stories.
BREAKING

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ‘ਰਿਸਪੈਕਟ ਗਰਲਜ਼’ ਸੈਸ਼ਨ

Share this story

ਬਰਨਾਲਾ, 11 ਮਈ (ਪੰਜਾਬ ਟਾਇਮਜ਼ ਬਿਊਰੋ)-ਇਲਾਕੇ ਦੀ ਮਸ਼ਹੂਰ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ, ਪ੍ਰਧਾਨ ਬਾਬਾ ਚਰਨਪੁਰੀ ਜੀ, ਸਕੂਲ ਚੇਅਰਮੈਨ ਸ੍ਰ: ਰਵਿੰਦਰਜੀਤ ਸਿੰਘ ਜੀ ਬਿੰਦੀ ਅਤੇ ਸਕੂਲ ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਦੀ ਰਹਿਨੁਮਾਈ ਹੇਠ ਸਕੂਲ ਵਿੱਚ ਦਿਨ ਪ੍ਰਤੀਦਿਨ ਰੋਜ਼ਾਨਾ ਦੀ ਦਿਨਚਰਿਆ ਨੂੰ ਲੈ ਕੇ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਅੱਜ ਸਕੂਲ ਵਿੱਚ ੂਰਿਸਪੇਕਟ ਗਰਲਜ਼ੂ ਸੈਸ਼ਨ ਦੌਰਾਨ ਡਾਇਰੈਕਟਰ ਮੈਡਮ ਨੇ ਕਿਹਾ ਕਿ ਐਜੁਕੇਸ਼ਨ ਦਾ ਮਤਲਬ ਸਿਰਫ ਅਕਾਦਮਿਕ ਗਿਆਨ ਦੇਣਾ ਨਹੀਂ ਬਲਕਿ ਬੱਚੇ ਆਪਣੇ ਸਮਾਜ ਅਤੇ ਪਰਿਵਾਰ ਪ੍ਰਤੀ ਵੀ ਸੂਝਵਾਨ ਬਣਾਉਣਾ ਹੈ। ਅੱਜ ਕੱਲ੍ਹ ਦੇ ਬਦਲਦੇ ਰੁਝਾਨ ਨੂੰ ਦੇਖਦੇ ਹੋਏ ਸਕੂਲ ਡਾਇਰੈਕਟਰ ਸ਼੍ਰੀਮਤੀ ਸੁਰਭੀ ਅਰੋੜਾ ਜੀ ਵੱਲੋਂ ਸਕੂਲ ਦੇ ਪੰਜਵੀਂ ਅਤੇ ਛੇਵੀਂ ਕਲਾਸ ਦੇ ਮੁੰਡਿਆਂ ਦਾ ਇਕ ਸੈਸ਼ਨ ਲਗਵਾਇਆ ਜਿਸ ਵਿੱਚ ਉਹਨਾਂ ਵਿਦਿਆਰਥੀ ਮੁੰਡਿਆਂ ਨੂੰ ਆਪਣੀ ਸਮਝ ਅਤੇ ਸੂਝ-ਬੂਝ ਨਾਲ ਸਮਾਜ ਵਿੱਚ ਵਿਚਰਨ ਲਈ ਕਿਹਾ । ਉਹਨਾਂ ਸਮਝਾਇਆ ਕਿ ਅੱਜਕੱਲ੍ਹ ਲੋਕ ਲੜਕੀਆਂ ਨਾਲ ਬਹੁਤ ਬੁਰਾ ਵਿਹਾਰ ਕਰ ਰਹੇ ਹਨ, ਲੜਕੀਆਂ ਨੂੰ ਸਮਾਜ ਵਿੱਚ ਹਰ ਪੱਖੋਂ ਨੀਵਾਂ ਰੱਖਿਆ ਜਾਂਦਾ ਹੈ, ਜਿਸ ਕਾਰਨ ਅੱਜ ਵੀ 21ਵੀਂ ਸਦੀ ਦੇ ਚਲਦਿਆਂ ਲੜਕੀਆਂ ਨੂੰ ਸਮਾਜ ਵਿੱਚ ਉਹ ਹੱਕ ਨਹੀਂ ਮਿਲਦਾ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਇਸ ਲਈ ਡਾਇਰੈਕਟਰ ਮੈਡਮ ਨੇ ਬੱਚਿਆਂ ਨੂੰ ਸਮਝਾਉਂਦੇ ਕਿਹਾ ਕਿ ਅਗਰ ਉਹ ਕਿਸੇ ਵੀ ਜਗ੍ਹਾ ਲੜਕੀਆਂ ਦਾ ਨਿਰਾਦਰ ਹੁੰਦੇ ਦੇਖਦੇ ਹਨ ਤਾਂ ਉਹਨਾਂ ਨੂੰ ਉਸ ਖਿਲਾਫ ਬੋਲਣਾ ਚਾਹੀਦਾ ਹੈ, ਜੇਕਰ ਕੋਈ ਲੜਕੀਆਂ ਲਈ ਬੁਰਾ ਬੋਲਦਾ ਹੈ ਤਾਂ ਉਸ ਦੀ ਗੱਲ ਨਹੀਂ ਸੁਣਨੀ ਅਤੇ ਆਪਣੀ ਸਮਝ ਸੂਝ-ਬੂਝ ਨੂੰ ਵਰਤਦੇ ਹੋਏ ਸਮਾਜ ਵਿੱਚ ਵਿਚਰਣਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਹਰ ਕੋਈ ਆਪਦੀ ਪ੍ਰਸ਼ੰਸਾ ਕਰੇ। ਅੰਤ ਡਾਇਰੈਕਟਰ ਮੈਡਮ ਨੇ ਕਿਹਾ ਕਿ ਹਰ ਇੱਕ ਬੱਚੇ ਨੂੰ ਲੜਕੀਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਕਿਉਂਕਿ ਅੱਗੇ ਜਾ ਕੇ ਸਮਾਜ ਅਤੇ ਪਰਿਵਾਰ ਦੀ ਜਿੰਮੇਵਾਰੀ ਉਹਨਾਂ ਤੇ ਹੈ ਅਗਰ ਹੁਣ ਅਸੀਂ ਬੱਚਿਆਂ ਨੂੰ ਇਹ ਸਿੱਖਿਆ ਦੇਵਾਂਗੇ ਤਾਂ ਹੀ ਅੱਗੇ ਚੱਲ ਕੇ ਉਹ ਆਪਣਾ ਸਮਾਜ ਸੁਰੱਖਿਅਤ ਬਣਾ ਸਕਦੇ ਹਨ।

WRITTEN BY