ਜਲੰਧਰ, 11 ਮਈ (ਪੰਜਾਬ ਟਾਇਮਜ਼ ਬਿਊਰੋ)-ਸੀਟੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਦੇ ਆਖਿਰ ਸਾਲ ਵਿੱਚ ਪੜ ਰਹੀ ਸ਼ਿਵਾਨੀ ਸ਼ਰਮਾ ਦੀ ਇੰਡੀਗੋ ਏਅਰਲਾਈਨਜ਼ ਵਿੱਚ ਕੈਬਿਨ ਕਰਿਓ ਦੇ ਔਹਦੇ ਲਈ ਚੁਣੀ ਗਈ ਹੈ। ਇਸ ਵਿੱਚ ਸ਼ਿਵਾਨੀ ਨੂੰ 6 ਲੱਖ ਰੁ ਦੇ ਸਲਾਨਾ ਪੈਕੇਜ ਦੇ ਨਾਲ ਭੱਤ ਅਤੇ ਹੋਰ ਲਾਭ ਵੀ ਪ੍ਰਾਪਤ ਹੋਣਗੇ। ਏਅਰਲਾਈਨਜ਼ ਟੂਰੀਜ਼ਮ ਅਤੇ ਹਾਸਪਿਟੈਲਿਟੀ ਮੈਨੇਜਮੈਂਟ ਦੀ ਵਿਦਿਆਰਥਣ ਸ਼ਿਵਾਨੀ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਸੀਟੀ ਇੰਸਟੀਚਿਊਸ਼ਨਜ਼ ਵਿਖੇ ਪੜ ਰਹੀ ਹੈ। ਆਪਣੀ ਖੁਸ਼ੀ ਪ੍ਰਕਟ ਕਰਦੇ ਹੋਏ ਸ਼ਿਵਾਨੀ ਨੇ ਕਿਹਾ ਕਿ ਆਪਣੀ ਸਿੱਖਿਆ ਖਤਮ ਹੋਣ ਤੋਂ ਬਾਅਦ ਇੰਡੀਗੋ ਏਅਰਲਾਈਨਜ਼ ਵਰਗੀ ਕੰਪਨੀ ਵਿੱਚ ਨੌਕਰੀ ਕਰਨਾ ਉਸ ਲਈ ਬਹੁਤ ਵੱਡੀ ਉਪਲਬਧੀ ਹੈ। ਇਸ ਦੇ ਨਾਲ ਸ਼ਿਵਾਨੀ ਨੇ ਕਿਹਾ ਕਿ ਸੀਟੀ ਇੰਸਟੀਚਿਊਸ਼ਨਜ਼ ਵਿਖੇ ਉਸ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਜਿਸ ਦੇ ਚਲਦੇ ਅੱਜ ਇੰਡੀਗੋ ਏਅਰਲਾਈਨਜ਼ ਕੰਪਨੀ ਵਿੱਚ ਉਸ ਦੀ ਚੌਣ ਹੋਈ ਹੈ। ਸੀਟੀ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਦੇ ਡਾਇਰੈਕਟਰ ਡਾ. ਭਰਤ ਕਪੂਰ ਨੇ ਕਿਹਾ ਕਿ ਸੀਟੀ ਗਰੁੱਪ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ ਨਾਲ ਇੰਡਸਟ੍ਰੀ ਦੀ ਪ੍ਰੈਕਟੀਕਲ ਸਿੱਖਿਆ ਵੀ ਦਿੰਦਾ ਹੈ ਅਤੇ ਦੇਸ਼ ਵਿਦੇਸ਼ ਦੀ ਮਸ਼ਹੂਰ ਕੰਪਨੀਆਂ ਵਿੱਚ ਕੰਮ ਕਰਨ ਲਈ ਤਿਆਰ ਕਰਦੀ ਹੈ। ਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨਬੀਰ ਸਿੰਘ ਨੇ ਵਿਦਿਆਰਥਣ ਸ਼ਿਵਾਨੀ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚੱਗੀ ਕੰਪਨੀਆਂ ਵਿੱਚ ਨੌਕਰੀ ਕਰਦੇ ਦੇਖ ਸੀਟੀ ਗਰੁੱਪ ਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਅਤੇ ਹੋਰ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਾ ਹੈ।
ਸੀਟੀ ਗਰੁੱਪ ਦੀ ਵਿਦਿਆਰਥਣ ਸ਼ਿਵਾਨੀ ਦੀ ਇੰਡੀਗੋ ਏਅਰਲਾਇਨਜ਼ ’ਚ ਚੋਣ



